ਨਹਿਰ ਵਿਚੋਂ ਮਿਲੀ ਲਾਸ਼, ਤਿੰਨ ਦਿਨਾਂ ਤੋਂ ਸੀ ਲਾਪਤਾ
ਸੋਨੀਪਤ, 16 ਜੂਨ : ਹਰਿਆਵੀਂ ਮਸ਼ਹੂਰ ਮਾਡਲ ਸਿੰਮੀ ਚੌਧਰੀ ਦੀ ਲਾਸ਼ ਸੋਮਵਾਰ ਸਵੇਰੇ ਸੋਨੀਪਤ ਦੇ ਖਰਖੋਦਾ ਇਲਾਕੇ ਵਿੱਚ ਇੱਕ ਨਹਿਰ ਵਿੱਚੋਂ ਮਿਲੀ। ਪੁਲਿਸ ਨੇ ਉਸ ਦੀ ਪਛਾਣ ਉਸ ਦੇ ਸਰੀਰ ‘ਤੇ ਬਣੇ ਟੈਟੂਆਂ ਦੇ ਆਧਾਰ ‘ਤੇ ਕੀਤੀ ਹੈ। ਮ੍ਰਿਤਕਾ ਦੇ ਪਰਿਵਾਰ ਨੇ ਉਸ ਦੇ ਬੁਆਏਫ੍ਰੈਂਡ ‘ਤੇ ਕਤਲ ਦਾ ਸ਼ੱਕ ਜਤਾਇਆ ਹੈ।
ਜਾਣਕਾਰੀ ਅਨੁਸਾਰ ਸ਼ੀਤਲ ਚੌਧਰੀ ਉਰਫ਼ ਸਿੰਮੀ ਮੂਲ ਰੂਪ ਵਿਚ ਪਾਣੀਪਤ ਦੇ ਖਲੀਲਾ ਮਜ਼ਰਾ ਦੀ ਰਹਿਣ ਵਾਲੀ ਸੀ, ਜੋ ਕਿ ਇੱਕ ਹਰਿਆਣਵੀ ਐਲਬਮ ਮਾਡਲ ਹੈ । ਉਹ ਇਸ ਸਮੇਂ ਪਾਣੀਪਤ ਦੀ ਸਤਕਰਤਾਰ ਕਲੋਨੀ ਵਿੱਚ ਆਪਣੀ ਭੈਣ ਨੇਹਾ ਨਾਲ ਰਹਿ ਰਹੀ ਸੀ। ਐਤਵਾਰ ਨੂੰ ਹੀ ਸ਼ੀਤਲ ਦੀ ਭੈਣ ਨੇ ਪਾਣੀਪਤ ਦੇ ਪੁਰਾਣੇ ਉਦਯੋਗਿਕ ਪੁਲਿਸ ਸਟੇਸ਼ਨ ਵਿੱਚ ਸ਼ੀਤਲ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਨੀਵਾਰ 14 ਜੂਨ ਨੂੰ ਉਹ ਸ਼ੂਟਿੰਗ ਲਈ ਪਿੰਡ ਅਹਾਰ ਗਈ ਸੀ ਪਰ ਵਾਪਸ ਨਹੀਂ ਆਈ। ਉਸੇ ਦਿਨ ਉਸ ਨੇ ਆਖ਼ਰੀ ਵਾਰ ਆਪਣੀ ਭੈਣ ਨੇਹਾ ਨੂੰ ਵੀਡੀਓ ਕਾਲ ਕੀਤੀ। ਇਸ ਦੌਰਾਨ ਉਸ ਨੇ ਦੱਸਿਆ ਕਿ ਉਸ ਦਾ ਬੁਆਏਫ੍ਰੈਂਡ ਉਸ ਨੂੰ ਕੁੱਟ ਰਿਹਾ ਸੀ ਅਤੇ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਕਾਲ ਕੱਟ ਗਈ।
ਪਰਿਵਾਰ ਦੇ ਅਨੁਸਾਰ ਸ਼ੀਤਲ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਨੇ ਪਾਣੀਪਤ ਦੇ ਉਰਾਲਾਣਾ ਕਲਾਂ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਐਤਵਾਰ ਸਵੇਰੇ ਦੋਸ਼ੀ ਪ੍ਰੇਮੀ ਦੀ ਕਾਰ ਦਿੱਲੀ ਪੈਰਲਲ ਨਹਿਰ ਵਿੱਚੋਂ ਮਿਲੀ।
ਸਥਾਨਕ ਲੋਕਾਂ ਨੇ ਨੌਜਵਾਨ ਨੂੰ ਕਾਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਪਰ ਸ਼ੀਤਲ ਕਿਤੇ ਵੀ ਨਹੀਂ ਮਿਲੀ। ਉਸ ਦੀ ਲਾਸ਼ ਸੋਮਵਾਰ ਸਵੇਰੇ ਸੋਨੀਪਤ ਦੇ ਖਰਖੌਦਾ ਨਹਿਰ ਵਿੱਚੋਂ ਮਿਲੀ। ਸ਼ੀਤਲ ਦੀ ਭੈਣ ਨੇਹਾ ਨੇ ਪੁਲਿਸ ਨੂੰ ਦੱਸਿਆ ਕਿ ਸ਼ੀਤਲ ਮਾਡਲਿੰਗ ਦੇ ਕੰਮ ਲਈ ਪਿੰਡ ਅਹਾਰ ਗਈ ਸੀ। ਜਦੋਂ ਉਹ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਘਰ ਨਹੀਂ ਪਰਤੀ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਪਰਿਵਾਰ ਦਾ ਦੋਸ਼ ਹੈ ਕਿ ਸ਼ੀਤਲ ਦੇ ਪ੍ਰੇਮੀ ਨੇ ਉਸ ਦੀ ਹੱਤਿਆ ਕੀਤੀ ਹੈ। ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ, ਜਿਸ ਵਿੱਚ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ।
Read More : ਐਨਕਾਉਂਟਰ ਤੋਂ ਬਾਅਦ ਮੁਲਜ਼ਮ ਗ੍ਰਿਫ਼ਤਾਰ