ਚੋਗਾਵਾਂ, 3 ਜੂਨ :- ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬੋਪਾਰਾਏ ਬਾਜ਼ ਸਿੰਘ ਵਿਖੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਲੜਕਾ-ਲੜਕੀ ਦਾ ਕਤਲ ਕਰ ਦਿੱਤਾ ਗਿਆ।
ਇਸ ਸਬੰਧੀ ਇੰਦਰਜੀਤ ਸਿੰਘ ਡੀ. ਐੱਸ. ਪੀ. ਰਾਜਾਸਾਂਸੀ ਨੇ ਦੱਸਿਆ ਕਿ ਲੜਕਾ ਜੋਬਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਕਾਕੜ ਤਰੀਨ ਦਾ ਗੁਰਦਿਆਲ ਸਿੰਘ ਵਾਸੀ ਪਿੰਡ ਬੋਪਾਰਾਏ ਬਾਜ਼ ਸਿੰਘ ਦੇ ਘਰ ਆਉਣਾ ਜਾਣਾ ਸੀ, ਜਿਸ ਦੌਰਾਨ ਜੋਬਨਦੀਪ ਸਿੰਘ ਦੇ ਗੁਰਦਿਆਲ ਸਿੰਘ ਦੀ ਲੜਕੀ ਸੁਖਬੀਰ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ।
ਜਦੋਂ ਇਸ ਗੱਲ ਦਾ ਪਤਾ ਲੜਕੀ ਦੇ ਪਿਤਾ ਗੁਰਦਿਆਲ ਸਿੰਘ ਨੂੰ ਲੱਗਾ ਤਾਂ ਉਸ ਨੇ ਦੋਵਾਂ ਦਾ ਤੇਜ਼ਧਾਰਾਂ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮੁਲਜ਼ਮ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਘਟਨਾ ਸਬੰਧੀ ਬਰੀਕੀ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ
Read More : ਦਰਿਆ ’ਚ ਰੁੜ੍ਹਿਆ ਕਿਸਾਨ ਪੁੱਤ ਪਾਣੀ