Murder

ਇਕੋ ਪਰਿਵਾਰ ਦੀਆਂ 3 ਔਰਤਾਂ ਦਾ ਕਤਲ; 2 ਬੱਚੇ ਗੰਭੀਰ ਜ਼ਖ਼ਮੀ

ਈਦ ਮਨਾਉਣ ਪੇਕੇ ਆਈਆਂ ਧੀਆਂ ਵੀ ਚੜ੍ਹੀਆਂ ਹਿੰਸਾ ਦੀ ਭੇਟ; ਪਿਸ਼ਾਵਰ ਦੇ ਮਰਦਾਨ ਜ਼ਿਲੇ ’ਚ ਦਹਿਸ਼ਤ ਦਾ ਮਾਹੌਲ

ਪਿਸ਼ਾਵਰ, 22 ਮਾਰਚ : ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖ਼ੈਬਰ ਪਖ਼ਤੂਨਖ਼ਵਾ ’ਚ ਐਤਵਾਰ ਸਵੇਰੇ ਇਕ ਬੇਹੱਦ ਦੁਖਦਾਈ ਘਟਨਾ ਵਾਪਰੀ ਹੈ। ਇੱਥੇ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਇਕੋ ਪਰਿਵਾਰ ਦੀਆਂ 3 ਔਰਤਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਦਕਿ 2 ਮਾਸੂਮ ਬੱਚਿਆਂ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ।

ਇਹ ਖ਼ੂਨੀ ਵਾਰਦਾਤ ਮਰਦਾਨ ਜ਼ਿਲਾ ਦੇ ਹਰਕੀ ਥਾਣਾ ਖੇਤਰ ਅਧੀਨ ਪੈਂਦੇ ਕਸਮੀ ਇਲਾਕੇ ’ਚ ਵਾਪਰੀ। ਮ੍ਰਿਤਕਾਂ ’ਚ ਇਕ ਬਜ਼ੁਰਗ ਮਹਿਲਾ ਅਤੇ ਉਸ ਦੀਆਂ 2 ਵਿਆਹੀਆਂ ਬੇਟੀਆਂ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬੇਟੀਆਂ ਈਦ ਦਾ ਤਿਉਹਾਰ ਮਨਾਉਣ ਲਈ ਆਪਣੇ ਮਾਪਿਆਂ ਦੇ ਘਰ ਆਈਆਂ ਹੋਈਆਂ ਸਨ। ਹਮਲੇ ’ਚ ਜ਼ਖ਼ਮੀ ਹੋਣ ਵਾਲਿਆਂ ’ਚ ਇਕ ਲੜਕਾ ਅਤੇ ਇਕ ਲੜਕੀ ਸ਼ਾਮਲ ਹੈ, ਜੋ ਮ੍ਰਿਤਕ ਬਜ਼ੁਰਗ ਮਹਿਲਾ ਦੇ ਪੋਤਾ-ਪੋਤੀ ਹਨ।

ਘਟਨਾ ਦੀ ਸੂਚਨਾ ਮਿਲਦੇ ਹੀ ‘ਰੇਸਕਿਊ 1122 ਐਮਰਜੈਂਸੀ ਸੇਵਾ’ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ। ਡਾਕਟਰਾਂ ਅਨੁਸਾਰ ਬੱਚੀ ਦੀ ਹਾਲਤ ਬੇਹੱਦ ‘ਨਾਜ਼ੁਕ’ ਬਣੀ ਹੋਈ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਪਰ ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

Read More : ਖਾਕੀ ਹੋਈ ਦਾਗ਼ਦਾਰ

Leave a Reply

Your email address will not be published. Required fields are marked *