pesticide shopkeeper

ਪੈਸਟੀਸਾਈਡ ਦੁਕਾਨਦਾਰ ’ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ

ਮਾਨਸਾ, 28 ਅਕਤੂਬਰ : ਸ਼ਹਿਰ ਅੰਦਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਇਕ ਦੁਕਾਨਦਾਰ ’ਤੇ ਗੋਲੀਆਂ ਚਲਾਕੇ ਦਹਿਸ਼ਤ ਫੈਲਾ ਦਿੱਤੀ। ਮੋਟਰਸਾਈਕਲ ਸਵਾਰ ਕੁਝ ਵਿਅਕਤੀ ਮੰਗਲਵਾਰ ਨੂੰ ਬਾਅਦ ਦੁਪਹਿਰ ਗੁਰਦੁਆਰਾ ਚੌਕ ਪਹੁੰਚੇ ਅਤੇ ਉਨ੍ਹਾਂ ਉੱਥੇ ਇਕ ਪੈਸਟੀਸਾਈਡ ਦੁਕਾਨਦਾਰ ’ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਦੁਕਾਨ ਦੇ ਸੀਸ਼ੇ ਵਿਚ ਲੱਗੀ ਅਤੇ ਦੋ ਫਰਸ਼ ’ਤੇ ਲੱਗੀਆਂ।

ਇਸ ਤੋਂ ਬਾਅਦ ਹਮਲਾਵਰਾਂ ਨੇ ਭਗਤ ਸਿੰਘ ਚੌਕ ’ਚ ਕੁੱਝ ਵਿਅਕਤੀਆਂ ’ਤੇ ਪਿਸਤੌਲ ਤਾਣ ਲਈ ਅਤੇ ਉੱਥੇ ਵੀ ਦੋ ਗੋਲੀਆਂ ਵਰਾਈਆਂ। ਬਾਅਦ ’ਚ ਮੋਟਰਸਾਈਕਲ ਹਮਲਾਵਰ ਫਰਾਰ ਹੋ ਗਏ। ਐੱਸ. ਪੀ. ਐੱਚ. ਮਨਮੋਹਨ ਸਿੰਘ ਅਤੇ ਡੀ. ਐੱਸ. ਪੀ. ਮਨਜੀਤ ਸਿੰਘ, ਥਾਣਾ ਸਿਟੀ-1 ਮਾਨਸਾ ਦੇ ਮੁਖੀ ਜਸਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ ਪਰ ਹਮਲਾਵਰਾਂ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ।

ਜਾਣਕਾਰੀ ਅਨੁਸਾਰ ਮੰਗਲਵਾਰ ਦੀ ਬਾਅਦ ਦੁਪਹਿਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਗੁਰੂ ਸ਼ਕਤੀ ਟਰੇਡਿੰਗ ਕੰਪਨੀ ਦੇ ਸਤੀਸ਼ ਕੁਮਾਰ ਨੀਟੂ ਦੇ ਦੁਕਾਨਦਾਰ ’ਤੇ ਗੋਲੀਬਾਰੀ ਕੀਤੀ। ਇਕ ਗੋਲੀ ਸੀਸ਼ੇ ’ਚ ਲੱਗੀ ਅਤੇ ਦੋ ਜ਼ਮੀਨ ’ਤੇ ਵੱਜੀਆਂ। ਇਹ ਵਾਰਦਾਤ ਵਾਪਰਦੇ ਹੀ ਰੌਲਾ ਪੈ ਗਿਆ ਅਤੇ ਹਮਲਾਵਰ ਉੱਥੋਂ ਭੱਜ ਨਿਕਲੇ। ਬਾਅਦ ’ਚ ਭਗਤ ਸਿੰਘ ਚੌਕ ਵਿਖੇ ਉਨ੍ਹਾਂ ਮੋਟਰਸਾਈਕਲ ਕਿਸੇ ਔਰਤ ਨਾਲ ਟਰਕਾਅ ਗਿਆ ਅਤੇ ਉਹ ਜ਼ਮੀਨ ’ਤੇ ਡਿੱਗ ਪਏ।

ਰਾਹਗੀਰਾਂ ਨੇ ਜਦੋਂ ਉਨ੍ਹਾਂ ਨੂੰ ਖੜ੍ਹਾ ਕਰਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਨੇ ਲੋਕਾਂ ’ਤੇ ਪਿਸਤੌਲ ਤਾਣ ਲਈ ਅਤੇ ਜ਼ਮੀਨ ’ਤੇ ਦੋ ਫਾਇਰ ਕਰ ਕੇ ਭੱਜ ਨਿਕਲੇ। ਪੁਲਸ ਨੇ ਭਗਤ ਸਿੰਘ ਚੌਕ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੁਰੂ ਸ਼ਕਤੀ ਟਰੇਡਿੰਗ ਕੰਪਨੀ ਦੇ ਮਾਲਕ ਸਤੀਸ਼ ਕੁਮਾਰ ਨੀਟੂ ਨੇ ਦੱਸਿਆ ਕਿ ਹਮਲਾਵਰ ਕੌਣ ਸਨ ਅਤੇ ਉਸਦੀ ਦੁਕਾਨ ’ਤੇ ਗੋਲੀਬਾਰੀ ਕਿਉਂ ਕੀਤੀ ਗਈ ਅਤੇ ਇਸ ਬਾਰੇ ਉਨ੍ਹਾਂ ਕੁੱਝ ਨਹੀਂ ਪਤਾ ਅਤੇ ਨਾ ਹੀ ਉਹ ਹਮਲਾਵਰਾਂ ਨੂੰ ਜਾਣਦੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ’ਚ ਉਨ੍ਹਾਂ ਦਾ ਮੁਸ਼ਕਲ ਨਾਲ ਬਚਾਅ ਹੋਇਆ ਹੈ।

Read More : ਸਲਮਾਨ ਖਾਨ ਸਮੇਤ ਕਈ ਅਦਾਕਾਰਾਂ ਨੂੰ ਬਲੋਚਿਸਤਾਨ ਨੇ ਬਣਾਇਆ ਬ੍ਰਾਂਡ ਅੰਬੈਸਡਰ

Leave a Reply

Your email address will not be published. Required fields are marked *