ਝਾਂਸੀ, 3 ਅਕਤੂਬਰ : ਉੱਤਰ ਪ੍ਰਦੇਸ਼ ਦੇ ਝਾਂਸੀ ਵਿਚ ਪੈਦੇ ਮੌਰਾਨੀਪੁਰ ਥਾਣਾ ਖੇਤਰ ਦੇ ਪਿੰਡ ਸਯਵਾੜੀ ਵਿਚ ਇਕ ਸੱਸ ਆਪਣੇ ਪ੍ਰੇਮੀ ਨਾਲ ਭੱਜ ਗਈ, ਜਿਸ ਦੀ ਉਮਰ 40 ਸਾਲ ਹੈ, ਜਦੋਂ ਕਿ ਉਸ ਦਾ ਬੁਆਏਫ੍ਰੈਂਡ ਸੱਤ ਸਾਲ ਛੋਟਾ ਹੈ।
ਔਰਤ ਦੇ ਪਤੀ ਨੇ ਇਹ ਦੋਸ਼ ਲਗਾਇਆ ਕਿ ਸੱਸ ਆਪਣੀਆਂ ਦੋ ਨੂੰਹਾਂ ਦੇ 40,000 ਰੁਪਏ ਨਕਦ ਅਤੇ ਗਹਿਣੇ ਲੈ ਕੇ ਫ਼ਰਾਰ ਹੋ ਗਈ। ਔਰਤ ਦੇ ਪਤੀ ਨੇ ਵੀਰਵਾਰ ਸ਼ਾਮ ਨੂੰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਜਾਂਚ ਕਰ ਰਹੀ ਹੈ ਅਤੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਤੀ ਨੇ ਕਿਹਾ ਕਿ ਦੋਵਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਮੌਰਾਨੀਪੁਰ ਦੇ ਸਯਵਾੜੀ ਪਿੰਡ ਦੇ ਵਸਨੀਕ ਕਾਮਤਾ ਪ੍ਰਸਾਦ ਨੇ ਕਿਹਾ ਕਿ ਮੈਂ 25 ਸਾਲ ਪਹਿਲਾਂ ਸੁਖਵਤੀ ਨਾਲ ਵਿਆਹ ਕਰਵਾਇਆ ਸੀ। ਸਾਡੇ 2 ਪੁੱਤਰ ਹਨ, ਜਿਨ੍ਹਾਂ ਦਾ ਵੀ ਵਿਆਹ ਹੋ ਚੁੱਕਾ ਹੈ। ਦੋਵਾਂ ਪੁੱਤਰਾਂ ਦਾ ਇਕ-ਇਕ ਬੱਚਾ ਹੈ। ਮੈਂ ਮਜ਼ਦੂਰੀ ਕਰਦਾ ਹਾਂ। ਲਗਭਗ ਦੋ ਸਾਲ ਪਹਿਲਾਂ ਮੈਂ ਮੱਧ ਪ੍ਰਦੇਸ਼ ਦੇ ਪਿੰਡ ਵਿਚ ਇਕ ਇੱਟਾਂ ਦੇ ਭੱਠੇ ‘ਤੇ ਗਿਆ ਸੀ, ਜਿੱਥੇ ਰਾਠ ਦਾ ਰਹਿਣ ਵਾਲਾ ਅਮਰ ਕੰਮ ਕਰਦਾ ਸੀ।
ਕੰਮ ਲਈ ਅਮਰ ਮੇਰੇ ਘਰ ਆਉਂਦਾ ਰਹਿੰਦਾ ਸੀ। ਉੱਥੇ ਉਹ ਮੇਰੀ ਪਤਨੀ ਨੂੰ ਮਿਲਿਆ। ਇਹ ਮੁਲਾਕਾਤ ਜਲਦੀ ਹੀ ਪਿਆਰ ਵਿੱਚ ਬਦਲ ਗਈ। ਉਨ੍ਹਾਂ ਨੇ ਆਪਣੇ ਫ਼ੋਨ ਨੰਬਰ ਸਾਂਝੇ ਕੀਤੇ ਅਤੇ ਗੱਲਾਂ ਕਰਨ ਲੱਗ ਪਏ। ਮੇਰੀ ਪਤਨੀ ਉਸ ਨਾਲ ਅਕਸਰ ਬਾਹਰ ਜਾਣ ਲੱਗ ਪਈ। ਦੋਵੇਂ 2 ਸਾਲਾਂ ਤੋਂ ਰਿਲੇਸ਼ਨਸ਼ਿਪ ਵਿਚ ਸਨ। 3 ਦਿਨ ਪਹਿਲਾਂ ਦਾਦੀ ਬਾਜ਼ਾਰ ਜਾਣ ਦੇ ਬਹਾਨੇ ਘਰੋਂ ਗਈ ਅਤੇ ਆਪਣੇ ਪ੍ਰੇਮੀ ਨਾਲ ਭੱਜ ਗਈ।
Read More : ਪਾਕਿ ਤੋਂ ਭੇਜੇ ਚਾਰ ਗ੍ਰਨੇਡਾਂ ਸਮੇਤ 3 ਮੁਲਜ਼ਮ ਗ੍ਰਿਫਤਾਰ
