4 ਜਾਅਲੀ ਮੋਹਰਾਂ, 22 ਫਰਦਾ, ਅਾਧਾਰ ਕਾਰਡ ਅਤੇ ਹੋਰ ਦਸਤਾਵੇਜ਼, ਟੈਬ ਸੈਮਸੰਗ ਅਤੇ ਮੈਮਰੀ ਕਾਰਡ ਬਰਾਮਦ
ਪਟਿਆਲਾ, 21 ਜੂਨ : ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਵੱਡੀ ਸਫਲਤਾ ਹਾਸਲ ਕਰਦੇ ਹੋਏ 150 ਤੋਂ ਜ਼ਿਆਦਾ ਨਸ਼ਾ ਸਮੱਗਲਰਾਂ ਦੀਆਂ ਜਾਅਲੀ ਜ਼ਮਾਨਤਾਂ ਕਰਾਉਣ ਵਾਲੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਦੀਆਂ ਹਦਾਇਤਾਂ ’ਤੇ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐੱਸ. ਪੀ. ਇਨਵੈਸਟੀਗੇਸ਼ਨ, ਡੀ. ਐੱਸ. ਪੀ. ਇਨਵੈਸਟੀਗੇਸ਼ਨ ਰਾਜੇਸ਼ ਮਲਹੋਤਰਾ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸ. ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਇਸ ਮਾਮਲੇ ਵਿਚ ਰੇਨੂੰ ਕਾਂਤ ਪੁੱਤਰ ਮਲੂਕ ਦਾਸ ਵਾਸੀ ਪਟਿਆਲਾ ਐਨਕਲੇਵ ਸਨੌਰ ਪਟਿਆਲਾ, ਸਤਪਾਲ ਉਰਫ ਸੰਨੀ ਪੁੱਤਰ ਘਨੱਈਆਂ ਲਾਲ ਵਾਸੀ ਗਲੀ ਨੰਬਰ-2 ਦਸਮੇਸ਼ ਨਗਰ ਕੋਟਕਪੁਰਾ ਰੋਡ ਸ੍ਰੀ ਮੁਕਤਸਰ ਸਾਹਿਬ, ਗੁਰਦੀਪ ਸਿੰਘ ਉਰਫ ਰਵੀ ਪੁੱਤਰ ਹਰਚੰਦ ਸਿੰਘ ਵਾਸੀ ਪਿੰਡ ਦਿੱਤੂਪੁਰ ਜੱਟਾ (ਪਟਿਆਲਾ), ਹਾਕਮ ਸਿੰਘ ਪੁੱਤਰ ਚਰਨ ਸਿੰਘ ਵਾਸੀ ਛੱਜੂਭੱਟ (ਪਟਿਆਲਾ), ਕੁਲਵਿੰਦਰ ਸਿੰਘ ਉਰਫ ਰੋਹਿਤ ਪੁੱਤਰ ਨਿਰਮਲ ਸਿੰਘ ਵਾਸੀ ਵਾਰਡ ਨੰਬਰ 10 ਮਹਾਵੀਰ ਕਲੋਨੀ ਭਵਾਨੀਗੜ੍ਹ ਥਾਣਾ ਭਵਾਨੀਗੜ੍ਹ, ਸੰਦੀਪ ਸਿੰਘ ਉਰਫ ਗੱਗੀ ਪੁੱਤਰ ਰਣਧੀਰ ਸਿੰਘ ਵਾਸੀ ਵਾਰਡ ਨੰਬਰ 5 ਬਾਬਾ ਸੰਗਤਸਰ ਨਗਰ ਭਵਾਨੀਗੜ੍ਹ , ਲਵਪ੍ਰੀਤ ਸਿੰਘ ਉਰਫ ਲਵੀ ਪੁੰਤਰ ਬਿੱਕਰ ਸਿੰਘ ਵਾਸੀ ਭਵਾਨੀਗੜ੍ਹ, ਧੀਰਾ ਸਿੰਘ ਪੁੱਤਰ ਲੀਲਾ ਸਿੰਘ ਵਾਸੀ ਭਵਾਨੀਗੜ੍ਹ (ਸੰਗਰੂਰ), ਜਗਦੀਪ ਸਿੰਘ ਉਰਫ ਦੀਪ ਪੁੱਤਰ ਰਣਧੀਰ ਸਿੰਘ ਵਾਸੀ ਭਵਾਨੀਗੜ੍ਹ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 4 ਜਾਅਲੀ ਮੋਹਰਾਂ, 22 (ਫਰਦਾ, ਅਾਧਾਰ ਕਾਰਡ ਅਤੇ ਹਰ ਦਸਤਾਵੇਜ਼) ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਲਈ ਇਕ ਟੈਬ ਸੈਮਸੰਗ ਸਮੇਤ ਮੈਮਰੀ ਕਾਰਡ ਅਤੇ ਆਈ-20 ਕਾਰ ਆਦਿ ਬਰਾਮਦ ਕੀਤੇ ਗਏ ਹਨ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰੇਨੂੰ ਕਾਂਤ ਵਾਸੀ ਪਟਿਆਲਾ ਐਨਕਲੈਵ ਸਨੌਰ ਨੇ ਇਕ ਗਿਰੋਹ ਬਣਾਇਆ ਹੋਇਆ ਹੈ, ਜੋ ਨਸ਼ਾ ਸਮੱਗਲਰਾਂ ਅਤੇ ਹੋਰ ਸੰਗੀਨ ਜੁਰਮਾਂ ਤਹਿਤ ਜੇਲਾਂ ’ਚ ਬੰਦ ਅਪਰਾਧੀਆਂ ਦੀ ਜ਼ਮਾਨਤਾਂ ਕਰਾਉਣ ਲਈ ਆਪਣੇ ਗਿਰੋਹ ਮੈਂਬਰਾਂ ਨਾਲ ਮਿਲਕੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਅਦਾਲਤਾਂ ਅਤੇ ਨਿਆ ਪਾਲਿਕਾ ਨੂੰ ਹਨੇਰੇ ’ਚ ਰੱਖਕੇ ਆਪਸੀ ਮਿਲੀਭੁਗਤ ਨਾਲ ਜਾਅਲੀ, ਫਰਜ਼ ਜਮਾਨਤਾਂ ਕਰਾਉਂਦੇ ਹਨ ਤਾਂ ਪੁਲਸ ਨੇ ਰੇਨੂੰ ਕਾਂਤ, ਸਤਪਾਲ ਉਰਫ ਸੰਨੀ, ਗੁਰਦੀਪ ਸਿੰਘ ਉਰਫ ਰਵੀ, ਹਾਕਮ ਸਿੰਘ, ਕੁਲਵਿੰਦਰ ਸਿੰਘ ਉਰਫ ਰੋਹਿਤ, ਸੰਦੀਪ ਸਿੰਘ ਉਰਫ ਗੱਗੀ, ਲਵਪ੍ਰੀਤ ਸਿੰਘ ਲਵੀ ਅਤੇ ਧੀਰਾ ਸਿੰਘ ਖਿਲਾਫ ਅਧੀਨ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਲਾਹੌਰੀ ਗੇਟ ਵਿਖੇ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਰੇਨੂੰ ਕਾਂਤ, ਸਤਪਾਲ ਉਰਫ ਸੰਨੀ, ਗੁਰਦੀਪ ਸਿੰਘ ਉਰਫ ਰਵੀ, ਹਾਕਮ ਸਿੰਘ, ਕੁਲਵਿੰਦਰ ਸਿੰਘ ੳਰਰਫ ਰੋਹਿਤ ਨੂੰ ਨੇੜੇ ਬਾਰਾਦਰੀ ਨੇੜੇ ਲੇਬਰ ਕੋਰਟ ਤੋ ਗਿ੍ਰਫਤਾਰ ਕੀਤਾ ਗਿਆ ਅਤੇ ਸੰਦੀਪ ਸਿੰਘ ਉਰਫ ਗੱਗੀ, ਲਵਪ੍ਰੀਤ ਸਿੰਘ ਲਵੀ , ਧੀਰਾ ਸਿੰਘ ਅਤੇ ਜਗਦੀਪ ਸਿੰਘ ਉਰਫ ਦੀਪ ਨੂੰ ਨੇੜੇ ਪੁਰਾਣਾ ਬੱਸ ਅੱਡਾ ਵਿਕਾਸ ਨਗਰ ਤੋ ਗਿ੍ਰਫਤਾਰ ਕੀਤਾ ਗਿਆ।
ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਰੇਨੂੰ ਕਾਂਤ ਹੈ, ਇਸ ਗਿਰੋਹ ਦੇ ਕਈ ਮੈਂਬਰਾਂ ਖਿਲਾਫ ਪਹਿਲਾ ਹੀ ਧੋਖਾਧੜੀ ਅਤੇ ਹੋਰ ਜੁਰਮਾ ਤਹਿਤ ਮੁਕੱਦਮੇ ਦਰਜ ਹਨ, ਇਹ ਗਿਰੋਹ ਜੇਲ ’ਚ ਬੰਦ ਅਪਰਾਧੀ ਜਿਨ੍ਹਾਂ ਦੀ ਅਦਾਲਤਾਂ ਤੋਂ ਜਮਾਨਤਾਂ ਹੋ ਜਾਂਦੀਆਂ ਸੀ ਤਾਂ ਉਨ੍ਹਾਂ ਨਾਲ ਸੰਪਰਕ ਕਰ ਕੇ ਜਮਾਨਤਾਂ ਭਰਾਉਣ ਲਈ ਮਾਲ ਵਿਭਾਗ ’ਚ ਆਨਲਾਈਨ ਫਰਦਾਂ ਕਢਾਉਣ ਲਈ ਟੋਕਨ ਹਾਸਲ ਕਰਨ ਲਈ ਅਪਲਾਈ ਕਰਦੇ ਹਨ, ਫਰਦ ਕਢਾਉਣ ਲਈ ਤਹਿਸੀਲਦਾਰ ਦੀ ਜਾਅਲੀ ਮੋਹਰ ਅਤੇ ਦਸਤਖਤ ਕਰ ਕੇ ਹਲਕਾ ਪਟਵਾਰੀ ਦੀ ਰਿਪੋਰਟ ਜਾਅਲੀ ਤਿਆਰ ਕਰ ਕੇ ਫਰਦਾ ਕਢਵਾ ਲੈਂਦੇ ਸੀ ਅਤੇ ਫਿਰ ਪੰਚਾਇਤ ਮੈਂਬਰ (ਪੰਚ) ਦਾ ਸਨਾਖਤੀ ਕਾਰਡ ਜਾਅਲੀ ਤਿਆਰ ਕਰ ਕੇ ਬੀ. ਡੀ. ਪੀ. ਓ. ਦੀ ਜਾਅਲੀ ਮੋਹਰਾਂ ਲਾ ਕੇ, ਜਾਅਲੀ ਦਸਤਖਤ ਕਰ ਕੇ ਜਾਅਲੀ ਸਨਾਖਤੀ ਕਾਰਡ ਤਿਆਰ ਕਰਦੇ ਸੀ, ਫਰਦ ਵਾਲੇ ਅਸਲ ਵਿਅਕਤੀ ਦੀ ਜਗਾ ਪਰ ਆਪਣੇ ਗਿਰੋਹ ਦੇ ਮੈਬਰਾਂ ਦੀ ਫੋਟੋਆਂ ਲਗਾਕੇ ਸਾਰੇ ਸਬੰਧਤ ਕਾਗਜਾਤ ਤਿਆਰ ਕਰਕੇ ਸਬੰਧਤ ਮਾਨਯੋਗ ਅਦਾਲਤ ਵਿਖੇ ਜਮਾਨਤਾਂ ਭਰਾਉਦੇ ਸੀ।
ਤਫਤੀਸ਼ ਵਿਚ ਸਾਹਮਣੇ ਆਇਆ ਕਿ ਇਨ੍ਹਾਂ ਨੇ ਪਿਛਲੇ ਅਰਸੇ ਦੌਰਾਨ 150 ਤੋ ਵੱਧ ਨਸ਼ਾ ਸਮੱਗਲਰਾਂ, ਇਰਾਦਾਂ ਕਤਲ ਅਤੇ ਹੋਰ ਸੰਗੀਨ ਜੁਰਮਾਂ ਦੇ ਦੋਸ਼ੀਆਂ ਦੀਆਂ ਜਾਅਲੀ ਜਮਾਨਤਾਂ ਭਰਾਈਆਂ ਹਨ। ਇਨ੍ਹਾਂ ਵੱਲੋਂ ਜਾਅਲੀ ਜਮਾਨਤਾਂ ਭਰਾਉਣ ਨਾਲ ਵਾਰ-ਵਾਰ ਜੁਰਮ ਕਰਨ ਵਾਲੇ ਨਸ਼ਾ ਸਮੱਗਲਰ ਅਤੇ ਹੋਰ ਅਪਰਾਧੀ ਜੇਲਾਂ ’ਚ ਬਾਹਰ ਆਏ ਹਨ। ਐੱਸ. ਐੱਸ. ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਨੂੰ ਅਦਾਲਤ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।
Read More : ਸਿਹਤਮੰਦ ਅਤੇ ਖੁਸ਼ਹਾਲ ਰਹਿਣ ਲਈ ਰੋਜ਼ਾਨਾ ਯੋਗ ਅਭਿਆਸ ਕਰੋ : ਸਿਹਤ ਮੰਤਰੀ