ਮੋਹਾਲੀ ਏਅਰਪੋਰਟ

ਮੋਹਾਲੀ ਏਅਰਪੋਰਟ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ : ਮੁੱਖ ਮੰਤਰੀ

ਭਗਵੰਤ ਮਾਨ ਨਾਲ ਪੰਜਾਬ ਦੇ ਡੀ. ਜੀ. ਪੀ. ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ

ਚੰਡੀਗੜ੍ਹ, 2 ਜਨਵਰੀ : ਵਿਸ਼ਵਵਿਆਪੀ ਸੰਪਰਕ (ਕਨੈਕਟੀਵਿਟੀ) ਨੂੰ ਆਰਥਿਕ ਵਿਕਾਸ ਦਾ ਮੁੱਖ ਆਧਾਰ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਦੇ ਵਿਸਥਾਰ ਨਾਲ ਸੂਬੇ ’ਚ ਆਰਥਿਕ ਸਰਗਰਮੀਆਂ, ਸੈਰ-ਸਪਾਟਾ ਅਤੇ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲੇਗਾ।

ਮੁੱਖ ਮੰਤਰੀ ਇਹ ਗੱਲ ਉਸ ਮੌਕੇ ਕਹਿ ਰਹੇ ਸਨ, ਜਦੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ. ਆਈ. ਏ. ਐੱਲ.) ਨੇ ਪੰਜਾਬ ਸਰਕਾਰ ਨੂੰ 19 ਕਰੋੜ ਰੁਪਏ ਦੀ ਅੰਤਰਿਮ ਡਿਵੀਡੈਂਡ ਰਕਮ ਸੌਂਪੀ। ਉਨ੍ਹਾਂ ਕਿਹਾ ਕਿ ​​ਵਿਸ਼ਵਵਿਆਪੀ ਹਵਾਈ ਸੰਪਰਕ ਨਾਲ ਉੱਦਮੀਆਂ ਅਤੇ ਵਪਾਰੀਆਂ ਦੀ ਆਵਾਜਾਈ ਸੌਖੀ ਹੋਵੇਗੀ, ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

ਉਨ੍ਹਾਂ ਜ਼ੋਰ ਦਿੱਤਾ ਕਿ ਇਹ ਹਵਾਈ ਸੰਪਰਕ ਪੰਜਾਬ ਨੂੰ ਸੰਸਾਰਿਕ ਵਪਾਰ ਅਤੇ ਸੈਰ-ਸਪਾਟਾ ਦੇ ਮੁਕਾਬਲੇਬਾਜ਼ੀ ਦੀ ਮੰਜ਼ਿਲ ਦੇ ਰੂਪ ’ਚ ਸਥਾਪਤ ਕਰੇਗਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਪੁਲਸ ਦੇ ਡੀ. ਜੀ. ਪੀ. ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਡੀ. ਜੀ. ਪੀ. ਨੇ ਸੂਬੇ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਵਚਨਬੱਧਤਾ ਦੁਹਰਾਈ।

ਮਾਨ ਨੇ ਪੁਲਸ ਦੇ ਪੇਸ਼ੇਵਰ ਵਤੀਰੇ ਅਤੇ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਬਣਾਉਣ ਵਿਚ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ।

Read More : ਪੰਜਾਬ ਭਾਜਪਾ ਵਫਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

Leave a Reply

Your email address will not be published. Required fields are marked *