ਵਾਰਾਣਸੀ, 8 ਨਵੰਬਰ : ਭਾਰਤ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਰੇਲ ਨੈੱਟਵਰਕ ਲਈ ਸ਼ਨੀਵਾਰ ਇਕ ਇਤਿਹਾਸਕ ਦਿਨ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਲੋਕ ਸਭਾ ਹਲਕੇ ਵਾਰਾਣਸੀ ਤੋਂ ਇੱਕੋ ਸਮੇਂ 4 ਨਵੀਆਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਵਿਖਾਈ। ਉਨ੍ਹਾਂ ਵਾਰਾਣਸੀ-ਖਜੂਰਾਹੋ, ਫਿਰੋਜ਼ਪੁਰ-ਦਿੱਲੀ, ਲਖਨਊ-ਸਹਾਰਨਪੁਰ ਤੇ ਏਰਨਾਕੁਲਮ-ਬੰਗਲੁਰੂ ਵੰਦੇ ਭਾਰਤ ਟ੍ਰੇਨਾਂ ਦਾ ਉਦਘਾਟਨ ਕੀਤਾ।
ਇਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ ਪਵਿੱਤਰ ਤੀਰਥ ਅਸਥਾਨ ਹੁਣ ਵੰਦੇ ਭਾਰਤ ਨੈਟਵਰਕ ਨਾਲ ਜੁੜੇ ਹੋਏ ਹਨ, ਜੋ ਭਾਰਤ ਦੀ ਸੰਸਕ੍ਰਿਤੀ, ਭਰੋਸਾ ਤੇ ਵਿਕਾਸ ਯਾਤਰਾ ਦੇ ਸੰਗਮ ਦਾ ਪ੍ਰਤੀਕ ਹਨ। ਵਿਕਾਸ ਦਾ ਇਹ ਨਵਾਂ ਅਧਿਆਇ ਬਾਬਾ ਵਿਸ਼ਵਨਾਥ ਦੇ ਪਵਿੱਤਰ ਸ਼ਹਿਰ ਵਾਰਾਣਸੀ ਤੋਂ ਸ਼ੁਰੂ ਹੋ ਰਿਹਾ ਹੈ।
ਦੇਵ ਦੀਵਾਲੀ ਦੇ ਜਸ਼ਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਵਿਕਾਸ ਦਾ ਤਿਉਹਾਰ ਵੀ ਹੈ, ਜੋ ਦੇਸ਼ ਦੀ ਰਫਤਾਰ ਤੇ ਦਿਸ਼ਾ ਦੋਵਾਂ ਨੂੰ ਨਿਰਧਾਰਤ ਕਰ ਰਿਹਾ ਹੈ। ਹੁਣ ਦੇਸ਼ ’ਚ 160 ਤੋਂ ਵੱਧ ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਹਨ। ਵੰਦੇ ਭਾਰਤ, ਨਮੋ ਭਾਰਤ ਅਤੇ ਅੰਮ੍ਰਿਤ ਭਾਰਤ ਵਰਗੀਆਂ ਟ੍ਰੇਨ ਾਂ ਭਾਰਤੀ ਰੇਲਵੇ ਦੀ ਅਗਲੀ ਪੀੜ੍ਹੀ ਦੀ ਨੀਂਹ ਰੱਖ ਰਹੀਆਂ ਹਨ।
ਮੋਦੀ ਨੇ ਕਿਹਾ ਕਿ ਇਹ ਸਿਰਫ਼ ਟ੍ਰੇਨ ਾਂ ਨਹੀਂ ਹਨ, ਸਗੋਂ ਭਾਰਤ ਦੀ ਸਵੈ-ਨਿਰਭਰਤਾ, ਆਧੁਨਿਕਤਾ ਅਤੇ ਤਰੱਕੀ ਦੇ ਵਾਹਨ ਵੀ ਹਨ। ਉਨ੍ਹਾਂ ਭਾਰਤ ਦੀ ਤੀਰਥ ਪਰੰਪਰਾ ਦੇ ਆਰਥਿਕ ਤੇ ਸਮਾਜਿਕ ਮਹੱਤਵ ਨੂੰ ਵੀ ਉਜਾਗਰ ਕੀਤਾ ਤੇ ਕਿਹਾ ਕਿ ਤੀਰਥ ਯਾਤਰਾ ਸਦੀਆਂ ਤੋਂ ਭਾਰਤ ਦੀ ਰਾਸ਼ਟਰੀ ਚੇਤਨਾ ਦਾ ਇੱਕ ਮਾਧਿਅਮ ਰਹੀ ਹੈ।
ਪ੍ਰਯਾਗਰਾਜ, ਅਯੁੱਧਿਆ, ਹਰਿਦੁਆਰ, ਚਿੱਤਰਕੂਟ ਤੇ ਕੁਰੂਕਸ਼ੇਤਰ ਵਰਗੀਆਂ ਥਾਵਾਂ ਨੂੰ ਭਾਰਤ ਦੀ ਅਧਿਆਤਮਿਕ ਵਿਰਾਸਤ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਸਾਰੇ ਪਵਿੱਤਰ ਅਸਥਾਨ ਹੁਣ ਵੰਦੇ ਭਾਰਤ ਨੈੱਟਵਰਕ ਨਾਲ ਜੁੜੇ ਹੋਏ ਹਨ। ਇਹ ਭਾਰਤ ਦੀ ਸੱਭਿਆਚਾਰ ਤੇ ਵਿਕਾਸ ਦੇ ਮਿਸ਼ਰਣ ਦੀ ਇੱਕ ਸ਼ਾਨਦਾਰ ਉਦਾਹਰਣ ਹੈ।
Read More : ਨੌਜਵਾਨ ਨੇ ਪੱਖੇ ਨਾਲ ਲਿਆ ਫਾਹਾ, ਮੌਤ
