ਹਲਕਾ ਮੌੜ ਦੀਆਂ ਸਮੂਹ ਪੰਚਾਇਤਾਂ ਵੱਲੋਂ ਸਾਂਝੇ ਤੌਰ ’ਤੇ ਇਕੱਠੇ ਕੀਤੇ 13,13000 ਰੁਪਏ ਦਾ ਚੈੱਕ ਵੀ ਮੁੱਖ ਮੰਤਰੀ ਨੂੰ ਕੀਤਾ ਭੇਟ
ਚੰਡੀਗੜ੍ਹ, 27 ਸਤੰਬਰ : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹੜ੍ਹਾਂ ਦੀ ਮਾਰ ਉਪਰੰਤ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ‘ਮਿਸ਼ਨ ਚੜ੍ਹਦੀਕਲਾ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਸ਼ਨ ਵਿਚ ਯੋਗਦਾਨ ਪਾਉਂਦਿਆਂ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਸਾਰੇ ਭੱਤਿਆਂ ਸਮੇਤ ਆਪਣੀ ਇਕ ਮਹੀਨੇ ਦੀ ਤਨਖ਼ਾਹ ਦਾਨ ਕੀਤੀ ਹੈ।
ਇਸਦੇ ਨਾਲ ਹੀ ਹਲਕਾ ਮੌੜ ਦੀਆਂ ਸਮੂਹ ਪੰਚਾਇਤਾਂ ਦੇ ਸੰਗਠਨ ਵੱਲੋਂ ਸਾਂਝੇ ਤੌਰ ’ਤੇ ਇਕੱਠੇ ਕੀਤੇ 13,13000 ਰੁਪਏ ਦੀ ਰਾਸ਼ੀ ਦਾ ਚੈੱਕ ਵੀ ਮੁੱਖ ਮੰਤਰੀ ਨੂੰ ਭੇਟ ਕੀਤਾ ਗਿਆ। ਜਿਸ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਅਤੇ ਮੌੜ ਦੇ ਹਰ ਬਾਸ਼ਿੰਦੇ ਦਾ ਤਹਿ-ਦਿਲੋਂ ਧੰਨਵਾਦ ਕੀਤਾ।
Read More : ਪੰਜਾਬ ਵਿਚ ਆਏ ਹੜ੍ਹਾਂ ਲਈ ਸਰਕਾਰ ਅਤੇ ਮੌਸਮ ਵਿਭਾਗ ਜ਼ਿੰਮੇਵਾਰ : ਪ੍ਰਗਟ ਸਿੰਘ