ਕੁਲਵੰਤ-ਸਿੰਘ

ਵਿਧਾਇਕ ਕੁਲਵੰਤ ਸਿੰਘ ਨੇ ਜੇਐੱਲਪੀਐਲ ਕੰਪਨੀ ਵੱਲੋਂ ਬਣਾਇਆ ‘ਮਰੀਜ਼ ਉਡੀਕ ਘਰ’ ਮਰੀਜ਼ਾਂ ਨੂੰ ਕੀਤਾ ਸਮਰਪਿਤ

ਕਿਹਾ-ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾਤਰ ਮਰੀਜ਼ ਆਪਣਾ ਇਲਾਜ ਸਰਕਾਰੀ ਹਸਪਤਾਲਾਂ ‘ਚ ਕਰਵਾ ਰਹੇ

ਮੋਹਾਲੀ, 19 ਦਸੰਬਰ : ਰੀਅਲ ਅਸਟੇਟ ਕਾਰੋਬਾਰੀ ਅਤੇ ਸਮਾਜ ਸੇਵਾ ਦੇ ਕੰਮਾਂ ‘ਚ ਹਮੇਸ਼ਾ ਮੋਹਰੀ ਰਹਿਣ ਵਾਲੇ ‘ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਟਿਡ’ ਵੱਲੋਂ 30 ਲੱਖ ਰੁਪਏ ਦੀ ਲਾਗਤ ਦੇ ਨਾਲ ਮੋਹਾਲੀ ਦੇ ਫੇਜ਼-6 ਵਿਖੇ ਸਥਿਤ ਸਰਕਾਰੀ ਹਸਪਤਾਲ ਦੇ ਮਰੀਜ਼ ਉਡੀਕ ਘਰ ਲਈ ਲੋੜੀਦੇ ਸਮਾਨ ਸਮੇਤ 30 ਲੱਖ ਰੁਪਏ ਦੀ ਲਾਗਤ ਦੇ ਨਾਲ ਅਤਿ-ਆਧੁਨਿਕ ਬਣਾਇਆ ਗਿਆ ਹੈ |

ਜ਼ਿਕਰਯੋਗ ਹੈ ਕਿ ਇਸ ਮਰੀਜ਼ ਉਡੀਕ ਘਰ ਦੇ ‘ਚ 100 ਤੋਂ ਵੀ ਵੱਧ ਮਰੀਜ਼ ਰੋਜ਼ਾਨਾ ਬੈਠਣ ਦੀ ਸਮਰੱਥਾ ਦੇ ਨਾਲ-ਨਾਲ ਇੱਕ ਏਅਰ ਕੰਡੀਸ਼ਨ, ਇੱਕ ਐਲ.ਈ.ਡੀ. ਸਮੇਤ ਕੁੱਲ 30 ਲੱਖ ਰੁਪਏ ਦੀ ਲਾਗਤ ਵਾਲਾ ਸਮਾਨ ਵੀ ਮੁਹੱਈਆ ਕਰਵਾਇਆ ।

ਇਸ ਵੇਟਿੰਗ ਹਾਲ ਦੇ ‘ਚ ਮਰੀਜ਼ਾਂ ਦੇ ਬੈਠਣ ਲਈ ਲਗਭੱਗ 100 ਕੁਰਸੀਆਂ, ਗਰਮੀ ਤੋਂ ਰਾਹਤ ਦੇ ਲਈ ਚਾਰ ਪੱਖੇ ਅਤੇ 2 ਏ.ਸੀ ਵੀ ਲਗਵਾਏ, ਤਾਂ ਜੋ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਆਰਾਮ ਦਾਇਕ ਮਾਹੌਲ ਮਿਲ ਸਕੇ |

ਇਸ ਮੌਕੇ ਸਮਾਗਮ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕੰਪਨੀ ਵੱਲੋਂ ਬਣਾਇਆ ‘ਮਰੀਜ਼ ਉਡੀਕ ਘਰ’ ਮਰੀਜ਼ਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਵੱਲੋਂ ਪੰਜਾਬ ਦੇ ਦੀਆਂ ਸਿਹਤ ਸੇਵਾਵਾਂ ਨੂੰ ਵਧੀਆ ਬਣਾਉਣ ਦੇ ਲਈ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾਤਰ ਮਰੀਜ਼ ਆਪਣਾ ਇਲਾਜ ਪ੍ਰਾਈਵੇਟ ਹਸਪਤਾਲ ਦੀ ਥਾਂ ਤੇ ਸਰਕਾਰੀ ਹਸਪਤਾਲਾਂ ‘ਚ ਕਰਵਾਏ ਜਾਣ ਨੂੰ ਪਹਿਲ ਦੇ ਰਹੇ ਹਨ|

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਟਿਡ ਵੱਲੋਂ ਇਸ ਤੋਂ ਪਹਿਲਾਂ ਵੀ ਸਿਹਤ ਸੇਵਾਵਾਂ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ‘ਚ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਪੜ੍ਹਾਈ ‘ਚ ਅਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਦੇ ਲਈ ਫੀਸ ਅਤੇ ਜਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ, ਤਾਂ ਕਿ ਉਹ ਵਿਦਿਆਰਥੀ ਵੱਡੇ ਹੋ ਕੇ ਆਪਣੇ ਪੈਰਾਂ ‘ਤੇ ਖੜੇ ਹੋ ਸਕਣ ਅਤੇ ਆਪਣਾ ਆਪਣੇ ਮਾਤਾ-ਪਿਤਾ ਅਤੇ ਸੂਬੇ ਦਾ ਨਾਂ ਰੌਸ਼ਨ ਕਰ ਸਕਣ |

ਇਸ ਮੌਕੇ ਮੌਜੂਦ ਲੋਕਾਂ ਨੇ ਜੇਐਲਪੀਐਲ ਕੰਪਨੀ ਦੇ ਇਸ ਲੋਕ ਇਹਤੈਸ਼ੀ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਸਰਕਾਰੀ ਹਸਪਤਾਲਾਂ ਦੇ ‘ਚ ਮਰੀਜ਼ਾਂ ਦੇ ਲਈ ਇੱਕ ਵੱਡੀ ਰਾਹਤ ਸਾਬਤ ਹੁੰਦੇ ਹਨ।

ਇਸ ਮੌਕੇ ਡਾਕਟਰ ਸਤਿੰਦਰ ਸਿੰਘ ਭਮਰਾ, ਪਰਮਜੀਤ ਸਿੰਘ ਚੌਹਾਨ, ਡਾਕਟਰ ਭਵਨੀਤ ਭਾਰਤੀ ਪ੍ਰਿੰਸੀਪਲ ਮੈਡੀਕਲ ਕਾਲਜ, ਡਾਕਟਰ ਸੰਗੀਤਾ ਜੈਨ- ਸਿਵਲ ਸਰਜਨ ਮੋਹਾਲੀ, ਡਾਕਟਰ ਐਚ. ਐਸ. ਚੀਮਾ ਐਸ.ਐਮ.ਓ. ਡਾਕਟਰ ਪਰਮਿੰਦਰ ਸਿੰਘ ਐਸ.ਐਮ.ਓ.,ਸੁਖਵਿੰਦਰ ਸਿੰਘ ਸੰਧੂ- ਚੀਫ ਇੰਜੀਨੀਅਰ , ਕੁਲਦੀਪ ਸਿੰਘ ਸਮਾਣਾ, ਗੁਰਿੰਦਰ ਸਿੰਘ ਬਿੱਲਾ, ਬਿਕਰਮ ਸਿੰਘ ਸੰਧੂ ,ਪਰਗਟ ਸਿੰਘ ਕੌਂਸਲਰ ਗੁਰਮੀਤ ਕੌਰ, ਹਰਮੀਤ ਸਿੰਘ ਮੋਹਾਲੀ, ਡਾਕਟਰ ਕੁਲਦੀਪ ਸਿੰਘ, ਧਰਮਪ੍ਰੀਤ ਸਿੰਘ ਪੰਚ, ਭੁਪਿੰਦਰ ਸਿੰਘ ਪੰਚ, ਮੌਲੀ ਵੀ ਹਾਜ਼ਰ ਸਨ |

Leave a Reply

Your email address will not be published. Required fields are marked *