ਰੂਸ ਦੇ ਪੂਰਬੀ ਅਮੂਰ ਖੇਤਰ ਵਿਚ ਕੰਟਰੋਲ ਰੂਮ ਨਾਲੋਂ ਟੁੱਟਿਆ ਸੰਪਰਕ
ਰੂਸ, 24 ਜੁਲਾਈ : ਹਵਾਈ ਆਵਾਜਾਈ ਕੰਟਰੋਲ ਰੂਮ ਨਾਲ ਸੰਪਰਕ ਟੁੱਟਣ ਤੋਂ ਬਾਅਦ ਇਕ ਰੂਸੀ ਯਾਤਰੀ ਜਹਾਜ਼ ਲਾਪਤਾ ਹੋ ਗਿਆ ਹੈ। ਜਹਾਜ਼ ਰੂਸ ਦੇ ਪੂਰਬੀ ਅਮੂਰ ਖੇਤਰ ਵਿਚ ਸੀ, ਜਦੋਂ ਇਸ ਦਾ ਸੰਪਰਕ ਟੁੱਟ ਗਿਆ। ਇਸ ਏ. ਐੱਨ-24 ਜਹਾਜ਼ ਵਿਚ ਲਗਭਗ 50 ਯਾਤਰੀ ਸਵਾਰ ਸਨ।
ਇੰਟਰਫੈਕਸ ਅਤੇ SHOT ਨਿਊਜ਼ ਏਜੰਸੀਆਂ ਨੇ ਜਾਣਕਾਰੀ ਦਿੱਤੀ ਕਿ ਅੰਗਾਰਾ ਏਅਰਲਾਈਨਜ਼ ਦੁਆਰਾ ਸੰਚਾਲਿਤ ਇਹ ਜਹਾਜ਼ ਅਮੂਰ ਦੇ ਟਿੰਡਾ ਸ਼ਹਿਰ ਜਾ ਰਿਹਾ ਸੀ। ਜਹਾਜ਼ ਆਪਣੀ ਮੰਜ਼ਿਲ ਤੋਂ ਕੁਝ ਕਿਲੋਮੀਟਰ ਦੂਰ ਸੀ, ਜਦੋਂ ਇਸ ਦਾ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ। ਤੁਹਾਨੂੰ ਦੱਸ ਦੇਈਏ ਕਿ ਰੂਸ ਦਾ ਅਮੂਰ ਖੇਤਰ ਚੀਨੀ ਸਰਹੱਦ ਦੇ ਨੇੜੇ ਹੈ।
ਏ. ਐੱਨ-24 ਦਾ ਪੂਰਾ ਨਾਮ ਐਂਟੋਨੋਵ-24 ਹੈ, ਜੋ ਕਿ ਸੋਵੀਅਤ-ਨਿਰਮਿਤ ਇਕ ਮੱਧਮ-ਰੇਂਜ ਵਾਲਾ ਟਵਿਨ-ਇੰਜਣ ਟਰਬੋਪ੍ਰੌਪ ਯਾਤਰੀ ਜਹਾਜ਼ ਹੈ। ਇਹ ਮੁੱਖ ਤੌਰ ‘ਤੇ ਛੋਟੀ ਦੂਰੀ ਦੀਆਂ ਉਡਾਣਾਂ ਲਈ ਤਿਆਰ ਕੀਤਾ ਗਿਆ ਹੈ ਅਤੇ ਖੇਤਰੀ ਉਡਾਣਾਂ ਲਈ ਵਰਤਿਆ ਜਾਂਦਾ ਹੈ।
Read More : ਫਾਰਚੂਨਰ ਤੇ ਮੋਟਰਸਾਈਕਲ ’ਚ ਟੱਕਰ, 2 ਦੀ ਮੌਤ
