ਜ਼ਖ਼ਮੀਆਂ ਵਿਚ 17 ਤੋਂ 20 ਸਾਲ ਦੇ ਨੌਜਵਾਨ ਸ਼ਾਮਲ, ਹਾਲਤ ਖ਼ਤਰੇ ਤੋਂ ਬਾਹਰ
ਮੰਡੀ ਗੋਬਿੰਦਗੜ੍ਹ, 13 ਅਪ੍ਰੈਲ : ਮੰਡੀ ਗੋਬਿੰਦਗੜ੍ਹਸਥਾਨਕ ਭਾਦਲਾ ਰੋਡ ’ਤੇ ਸਥਿਤ ਇੱਕ ਕਮਰੇ ਵਿੱਚ ਵੱਡੇ ਗੈਸ ਸਿਲੰਡਰਾਂ ਵਿੱਚੋਂ ਛੋਟੇ ਸਿਲੰਡਰਾਂ ਵਿੱਚ ਗੈਸ ਭਰਦੇ ਸਮੇਂ ਵਾਪਰੇ ਇੱਕ ਹਾਦਸੇ ਵਿੱਚ 6 ਮਜ਼ਦੂਰ ਗੰਭੀਰ ਰੂਪ ਵਿੱਚ ਝੁਲਸ ਗਏ। ਇਹ ਹਾਦਸਾ ਗੈਸ ਰਿਸਾਅ (ਲੀਕੇਜ) ਤੋਂ ਬਾਅਦ ਅਚਾਨਕ ਅੱਗ ਲੱਗਣ ਕਾਰਨ ਵਾਪਰਿਆ।
ਘਟਨਾ ਵਿੱਚ ਜ਼ਖ਼ਮੀ ਹੋਏ ਸੁਨੀਲ ਨੇ ਦੱਸਿਆ ਕਿ ਉਹ ਕਮਰੇ ਵਿੱਚ ਵੱਡੇ ਸਿਲੰਡਰਾਂ ਤੋਂ ਛੋਟੇ ਸਿਲੰਡਰਾਂ ਵਿੱਚ ਗੈਸ ਭਰ ਰਹੇ ਸਨ। ਇਸ ਪ੍ਰਕਿਰਿਆ ਦੌਰਾਨ ਗੈਸ ਹੌਲੀ-ਹੌਲੀ ਲੀਕ ਹੋ ਕੇ ਪੂਰੇ ਕਮਰੇ ਵਿੱਚ ਫੈਲ ਗਈ। ਇਸੇ ਦੌਰਾਨ ਜਦੋਂ ਇੱਕ ਸਾਥੀ ਨੇ ਰੋਟੀ ਬਣਾਉਣ ਲਈ ਮਾਚਿਸ ਦੀ ਤੀਲੀ ਬਾਲ਼ੀ ਤਾਂ ਕਮਰੇ ਵਿੱਚ ਫੈਲੀ ਗੈਸ ਨੇ ਤੁਰੰਤ ਅੱਗ ਫੜ ਲਈ। ਅੱਗ ਇੰਨੀ ਤੇਜ਼ ਸੀ ਕਿ ਕਮਰੇ ਵਿੱਚ ਮੌਜੂਦ 6 ਵਿਅਕਤੀ ਇਸ ਦੀ ਲਪੇਟ ਵਿੱਚ ਆ ਗਏ।
ਇਸ ਹਾਦਸੇ ਵਿਚ ਸੁਨੀਲ ਸਮੇਤ ਗੋਲੂ (20), ਇਮਰਾਨ (18), ਵਿਸ਼ਾਲ (18), ਬਬਲੂ (18) ਅਤੇ ਵਾਰਿਸ (17) ਬੁਰੀ ਤਰ੍ਹਾਂ ਝੁਲਸ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਤੋਂ ਤੁਰੰਤ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਮੁਤਾਬਕ ਸਾਰੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਫਿਲਹਾਲ ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
Read More : ਰਾਵੀ ਦਰਿਆ ‘ਚ ਡੁੱਬਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
