ਫਤਿਹਾਬਾਦ, 7 ਅਕਤੂਬਰ : ਬੀਤੀ ਦੁਪਹਿਰ ਫਤਿਹਾਬਾਦ ਸ਼ਹਿਰ ਦੇ ਮਾਡਲ ਟਾਊਨ ਵਿਚ ਇਕ ਭਰਾ ਨੇ ਆਪਣੀ ਵਿਆਹੁਤਾ ਭੈਣ ਦੇ ਚਰਿੱਤਰ ‘ਤੇ ਸ਼ੱਕ ਕਾਰਨ ਲੱਕੜ ਦੇ ਸੋਟੇ ਕੁੱਟ-ਕੁੱਟ ਮਾਰਿਆ।
ਸੋਟੇ ਨਾਲ ਜ਼ਖਮੀ ਹੋਈ ਔਰਤ, ਰਮਨ ਉਰਫ਼ ਰਾਧਿਕਾ, ਦੀ ਅਗਰੋਹਾ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਭਰਾ ਮੁਲਜ਼ਮ ਹੁਸਨਪ੍ਰੀਤ ਉਰਫ਼ ਮੋਂਟੀ ਨੂੰ ਆਪਣੀ ਵੱਡੀ ਭੈਣ ਰਮਨ ਉਰਫ਼ ਰਾਧਿਕਾ (32) ਦੇ ਚਰਿੱਤਰ ‘ਤੇ ਸ਼ੱਕ ਸੀ। ਮੁਲਜ਼ਮ ਪੰਜ ਦਿਨਾਂ ਤੋਂ ਆਪਣੀ ਭੈਣ ਦੇ ਘਰ ਰਹਿ ਰਿਹਾ ਸੀ।
ਜਾਣਕਾਰੀ ਅਨੁਸਾਰ ਰਮਨ ਉਰਫ਼ ਰਾਧਿਕਾ ਪੰਜਾਬ ਦੇ ਜ਼ਿਲਾ ਮਾਨਸਾ ਦੇ ਸਰਦੂਲਗੜ੍ਹ ਸ਼ਹਿਰ ਦੀ ਰਹਿਣ ਵਾਲੀ ਸੀ। ਉਸਦਾ 2016 ਵਿਚ ਸਿਰਸਾ ਦੇ ਸੁਚਾਨ ਪਿੰਡ ਦੇ ਰਹਿਣ ਵਾਲੇ ਰਾਏਸਿੰਘ ਨਾਲ ਅੰਤਰਜਾਤੀ ਪ੍ਰੇਮ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਫਤਿਹਾਬਾਦ ਦੇ ਮਾਡਲ ਟਾਊਨ ਵਿਚ ਕਿਰਾਏ ‘ਤੇ ਰਹਿਣ ਲੱਗ ਪਏ। ਰਾਧਿਕਾ ਅਤੇ ਰਾਏਸਿੰਘ ਦੀ ਇੱਕ ਸੱਤ ਸਾਲ ਦੀ ਧੀ ਵੀ ਹੈ।
Read More : ਰੁਪਿੰਦਰ ਕੌਰ ਪੰਜਾਬ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਨਿਯੁਕਤ