ਅੰਮ੍ਰਿਤਸਰ, 17 ਨਵੰਬਰ : ਜ਼ਿਲਾ ਅੰਮ੍ਰਿਤਸਰ ਸ਼ਹਿਰ ਦੇ ਖੇਤਰ ਸ਼ੇਰਾਂ ਵਾਲਾ ਗੇਟ ਨੇੜੇ ਇਕ ਹੋਟਲ ‘ਚ ਆਪਣੇ ਪ੍ਰੇਮੀ ਨਾਲ ਠਹਿਰੀ ਵਿਆਹੁਤਾ ਔਰਤ ਦੀ ਉਸ ਦੇ ਹੀ ਪ੍ਰੇਮੀ ਵਲੋਂ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਹੈ।
ਮ੍ਰਿਤਕ ਔਰਤ ਦੀ ਸ਼ਨਾਖਤ ਵੀਰਪਾਲ ਕੌਰ ਸਿੰਘ ਵਾਸੀ ਤਰਨ ਤਾਰਨ ਵਜੋਂ ਹੋਈ ਹੈ, ਜਿਸ ਦੇ ਭਰਾ ਇੰਦਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 7-8 ਸਾਲ ਪਹਿਲਾਂ ਹੋਇਆ ਸੀ ਤੇ ਉਸ ਦੇ 2 ਬੱਚੇ ਵੀ ਹਨ, ਉਸ ਦੀ ਭੈਣ ਦੇ ਸਹੁਰੇ ਪਿੰਡ ਵਿਚ ਰਹਿੰਦੇ ਨੌਜਵਾਨ ਗੁਰਮੀਤ ਸਿੰਘ ਉਰਵ ਧਰਮਾ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਕਾਰਨ ਉਸ ਦੀ ਭੈਣ ਤੇ ਜੀਜੇ ‘ਚ ਅਕਸਰ ਝਗੜਾ ਹੁੰਦਾ ਸੀ।
ਕਰੀਬ ਤਿੰਨ ਮਹੀਨੇ ਤੋਂ ਉਸ ਦੀ ਭੈਣ ਆਪਣੇ ਪੇਕੇ ਘਰ ਹੀ ਰਹਿ ਰਹੀ ਸੀ ਜੋ ਕਿ ਬੀਤੇ ਦਿਨ ਇਹ ਕਹਿ ਕੇ ਘਰੋਂ ਆਈ ਸੀ ਕਿ ਉਹ ਆਪਣੇ ਸਹੁਰੇ ਪਿੰਡ ਜਾ ਰਹੀ ਹੈ। ਥਾਣਾ ਦੀ ਡਵੀਜ਼ਨ ਦੇ ਮੁਖੀ ਜਾਂਦਾ ਪੁਲਿਸ ਵਲੋਂ ਪੋਸਟਮਾਰਟਮ ਉਪਰੰਤ ਲਾਸ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਤੇ ਕਾਤਲ ਦੀ ਭਾਲ ਕੀਤੀ ਜਾ ਰਹੀ ਹੈ।
Read More : ਪਾਕਿ ਆਧਾਰਤ ਹਥਿਆਰ ਤੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼, 5 ਗ੍ਰਿਫ਼ਤਾਰ
