Manika Vishwakarma

ਮਨਿਕਾ ਵਿਸ਼ਵਕਰਮਾ ਦੇ ਸਿਰ ਸਜਿਆ ਮਿਸ ਯੂਨੀਵਰਸ ਇੰਡੀਆ-2025 ਦਾ ਤਾਜ

ਹੁਣ ਮਨਿਕਾ ਥਾਈਲੈਂਡ ਵਿਚ ਹੋਣ ਵਾਲੇ 74ਵੇਂ ਮਿਸ ਯੂਨੀਵਰਸ ਮੁਕਾਬਲੇ ਵਿਚ ਭਾਰਤ ਦੀ ਕਰੇਗੀ ਨੁਮਾਇੰਦਗੀ

ਜੈਪੁਰ,19 ਅਗਸਤ : ਰਾਜਸਥਾਨ ਦੇ ਜੈਪੁਰ ਵਿਚ ਹੋਏ ਇਕ ਸ਼ਾਨਦਾਰ ਸਮਾਰੋਹ ਵਿਚ ਮਿਸ ਯੂਨੀਵਰਸ ਇੰਡੀਆ 2025 ਦਾ ਤਾਜ ਮਨਿਕਾ ਵਿਸ਼ਵਕਰਮਾ ਨੂੰ ਪਹਿਨਾਇਆ ਗਿਆ। ਮਣਿਕਾ ਵਿਸ਼ਵਕਰਮਾ ਨੂੰ ਪਿਛਲੇ ਸਾਲ ਦੀ ਜੇਤੂ ਮਿਸ ਯੂਨੀਵਰਸ ਇੰਡੀਆ 2024 ਰੀਆ ਸਿੰਘਾ ਨੇ ਤਾਜ ਪਹਿਨਾਇਆ।

ਹੁਣ ਮਨਿਕਾ ਥਾਈਲੈਂਡ ਵਿਚ ਹੋਣ ਵਾਲੇ 74ਵੇਂ ਮਿਸ ਯੂਨੀਵਰਸ ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ। ਇਸ ਸਾਲ 74ਵਾਂ ਮਿਸ ਯੂਨੀਵਰਸ ਮੁਕਾਬਲਾ ਥਾਈਲੈਂਡ ਵਿਚ ਹੋਣ ਜਾ ਰਿਹਾ ਹੈ। ਇਹ 21 ਨਵੰਬਰ ਨੂੰ ਇਮਪੈਕਟ ਚੈਲੇਂਜਰ ਹਾਲ ਵਿਚ ਆਯੋਜਿਤ ਕੀਤਾ ਜਾਵੇਗਾ

ਮਿਸ ਯੂਨੀਵਰਸ ਇੰਡੀਆ ਬਣਨ ਤੋਂ ਬਾਅਦ ਮਨਿਕਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ – “ਜਿਸ ਦਿਨ ਮੈਂ ਮਿਸ ਯੂਨੀਵਰਸ ਰਾਜਸਥਾਨ ਦਾ ਤਾਜ ਆਪਣੇ ਉੱਤਰਾਧਿਕਾਰੀ ਨੂੰ ਸੌਂਪਿਆ, ਉਸੇ ਦਿਨ ਮੈਂ ਮਿਸ ਯੂਨੀਵਰਸ ਇੰਡੀਆ ਦੇ ਆਡੀਸ਼ਨ ਵਿੱਚ ਖੜ੍ਹੀ ਸੀ… ਇੱਕ ਅਧਿਆਇ ਨੂੰ ਬੰਦ ਕਰਨਾ ਅਤੇ ਉਸੇ ਦਿਨ ਦੂਜਾ ਸ਼ੁਰੂ ਕਰਨਾ ਕੋਈ ਇਤਫ਼ਾਕ ਨਹੀਂ ਹੈ, ਸਗੋਂ ਕਿਸਮਤ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਵਿਕਾਸ ਲਈ ਰੁਕਣ ਦੀ ਕੋਈ ਲੋੜ ਨਹੀਂ ਹੈ।”

ਜ਼ਿਕਰਯੋਗ ਹੈ ਕਿ ਮਨਿਕਾ ਵਿਸ਼ਵਕਰਮਾ ਦਾ ਜਨਮ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਵਿਚ ਹੋਇਆ ਸੀ ਪਰ ਵਰਤਮਾਨ ਵਿਚ ਦਿੱਲੀ ਵਿਚ ਰਹਿੰਦੀ ਹੈ। ਉਹ ਰਾਜਨੀਤੀ ਸ਼ਾਸਤਰ ਅਤੇ ਅਰਥ ਸ਼ਾਸਤਰ ਦੀ ਅੰਤਿਮ ਸਾਲ ਦੀ ਵਿਦਿਆਰਥਣ ਹੈ। ਮਨਿਕਾ ਨੇ ਪਿਛਲੇ ਸਾਲ ਮਿਸ ਯੂਨੀਵਰਸ ਰਾਜਸਥਾਨ ਦਾ ਖਿਤਾਬ ਜਿੱਤਿਆ ਸੀ, ਜਿਸ ਤੋਂ ਬਾਅਦ ਉਸਨੇ ਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਸਾਬਤ ਕੀਤੀ।

Read More : ਰਾਵੀ ’ਚ ਪਾਣੀ ਵਧਿਆ, ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਅਤੇ ਗੇਟ ਪਾਣੀ ’ਚ ਡੁੱਬੇ

Leave a Reply

Your email address will not be published. Required fields are marked *