ਮਾਨਸਾ, 17 ਦਸੰਬਰ : ਮਾਨਸਾ ਜ਼ਿਲੇ ’ਚ ਬਿਸ਼ਨੋਈ ਗੈਂਗ ਦੇ ਗੁਰਗੇ ਨੇ ਪੀ. ਏ. ਡੀ. ਬੀ. ਬ੍ਰਾਂਚ ਸਰਦੂਲਗੜ੍ਹ ਦੇ ਬੈਂਕ ਮੈਨੇਜਰ ਤੋਂ ਹਥਿਆਰ ਖਰੀਦਣ ਲਈ 25 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਪੈਸੇ ਨਾ ਦੇਣ ’ਤੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ।
ਜਾਣਕਾਰੀ ਅਨੁਸਾਰ ਜਦੋਂ ਬੈਂਕ ਮੈਨੇਜਰ ਨੇ ਕੋਈ ਵੀ ਜਵਾਬ ਨਾ ਦਿੱਤਾ ਤਾਂ ਇਕ ਹਫਤੇ ਬਾਅਦ ਉਸ ਨੂੰ ਮੁੜ ਫੋਨ ਕੀਤਾ ਗਿਆ ਕਿ ਮੈਂ ਬਿਸ਼ਨੋਈ ਗੈਂਗ ਦਾ ਗੁਰਗਾ ਕਾਲਾ ਬੋਲ ਰਿਹਾ ਹਾਂ ਅਤੇ ਹਥਿਆਰ ਖਰੀਦਣ ਲਈ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਇਸ ਦਾ ਨਤੀਜਾ ਭੁਗਤਣ ਨੂੰ ਤਿਆਰ ਰਹੇ।
ਬੈਂਕ ਮੈਨੇਜਰ ਨੇ ਇਸ ਸਬੰਧੀ ਸ਼ਿਕਾਇਤ ਸਰਦੂਲਗੜ੍ਹ ਪੁਲਸ ਨੂੰ ਦਿੱਤੀ। ਬੈਂਕ ਮੈਨੇਜਰ ਦੀ ਸ਼ਿਕਾਇਤ ’ਤੇ ਪੁਲਸ ਨੇ ਪਿੰਡ ਸਾਧੂਵਾਲਾ ਦੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ, ਜਿਸ ਨੇ ਇਹ ਸਾਜਿਸ਼ ਰਚੀ। ਉਸ ਵੱਲੋਂ ਅਜਿਹਾ ਕਿਉਂ ਕੀਤਾ ਗਿਆ, ਬਾਰੇ ਪੁਲਸ ਜਾਂਚ ਕਰ ਰਹੀ ਹੈ।
ਥਾਣਾ ਸਰਦੂਲਗੜ੍ਹ ਦੇ ਸਹਾਇਕ ਥਾਣੇਦਾਰ ਮੇਵਾ ਸਿੰਘ ਦੱਸਿਆ ਕਿ ਮੁਲਜ਼ਮ ਜਗਪਾਲ ਸਿੰਘ ਵਾਸੀ ਸਾਧੂਵਾਲਾ (ਮਾਨਸਾ) ਨੂੰ ਗ੍ਰਿਫਤਾਰ ਕਰ ਕੇ ਉਸ ਦਾ ਦੋ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਫੜਿਆ ਵਿਅਕਤੀ ਖੇਤੀਬਾੜੀ ਅਤੇ ਡਾਕਟਰੀ ਕਰਦਾ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਨੇ ਅਜਿਹਾ ਕਿਉਂ ਕੀਤਾ।
Read More : ਪਾਕਿਸਤਾਨ, ਜਾਪਾਨ ਅਤੇ ਅਮਰੀਕਾ ’ਚ ਭੂਚਾਲ
