ਲੁਧਿਆਣਾ, 13 ਜੁਲਾਈ :-ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਸ਼ਾਮ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਬੁਲਾਏ ਇਜਲਾਸ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਵਿਰੋਧੀ ਧਿਰ ’ਚ ਬੈਠ ਕੇ ਪਿਛਲੇ ਕਈ ਮਹੀਨਿਆਂ ਤੋਂ ਪੰਥਕ ਸਫਾਂ ’ਚ ਆਈ ਗਿਰਾਵਟ ਤੇ ਪੰਥ ਦੇ ਉਲਝੇ ਮਾਮਲਿਆਂ ਨੂੰ ਹਲ ਕਰਨ ਲਈ ਮੰਗ ਕਰਦੇ ਆ ਰਹੇ ਸੀ ਕਿ ਜਲਦੀ ਇਜਲਾਸ ਬੁਲਾਇਆ ਜਾਵੇ ਪਰ ਸਾਡੀ ਕਲ ਦੀ ਪ੍ਰੈੱਸ ਕਾਨਫਰੰਸ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਧਾਮੀ ਨੂੰ ਇਸ ਗੱਲ ਦਾ ਇਲਮ ਹੋ ਗਿਆ ਕਿ ਹੁਣ ਇਜਲਾਸ ਬਲਾਉਣਾ ਸਮੇਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਹ ਦਰੁੱਸਤ ਫੈਸਲਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਮੰਗ ਕੀਤੀ ਕਿ ਇਜਲਾਸ ਵਿਚ ਵਿਰੋਧੀ ਧਿਰ ਤੇ ਸਾਰੇ ਮੈਂਬਰਾਂ ਨੂੰ ਆਪਣੀ ਗੱਲ ਰੱਖਣ ਦਾ ਖੁੱਲ੍ਹਾ ਸਮਾਂ ਦਿੱਤਾ ਜਾਵੇ ਕਿਉਂਕਿ ਪੰਥਕ ਮਾਮਲੇ ਹਲ ਕਰਨ ਤੇ ਵਿਚਾਰਨ ਲਈ ਇਹ ਸਭ ਤੋਂ ਵੱਡਾ ਪਲੇਟਫਾਰਮ ਹੈ।
ਊਨ੍ਹਾਂ ਆਪਣੇ ਸਾਥੀ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਇਜਲਾਸ ਵਿਚ ਪੰਥਕ ਮੁੱਦੇ ਤੇ ਮਸਲੇ ਲਈ ਇਕਜੁੱਟ ਹੋਣ।
Read More : ਬੇਕਾਬੂ ਕਾਰ ਫਲਾਈਓਵਰ ’ਤੇ ਪਲਟੀ, ਡੀ. ਐੱਸ. ਪੀ. ਦੇ ਪੁੱਤ ਦੀ ਮੌਤ