ਕਪੂਰਥਲਾ ਦੇ ਮੇਲੇ ‘ਚ ਟਲਿਆ ਵੱਡਾ ਹਾਦਸਾ, ਅਚਾਨਕ ਰੂਕੀਆ ਝੂਲਾ

25 ਮਈ 2026: ਕਪੂਰਥਲਾ ਦੇ ਬੇਗੋਵਾਲ ਇਲਾਕੇ ਵਿੱਚ ਲੱਗੇ ਮੇਲੇ ਵਿੱਚ ਬੀਤੀ ਦੇਰ ਰਾਤ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੱਕ ਵੱਡਾ ਝੂਲਾ ਅਚਾਨਕ ਹਵਾ ਵਿੱਚ ਰੁਕ ਗਿਆ, ਜਿਸ ਨਾਲ ਝੂਲੇ ‘ਤੇ ਸਵਾਰ ਕਈ ਲੋਕਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ ਅਤੇ ਹਫੜਾ-ਦਫੜੀ ਮੱਚ ਗਈ।

ਰਿਪੋਰਟਾਂ ਅਨੁਸਾਰ, ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਸਾਲਾਨਾ ਬਰਸੀ ਮਨਾਉਣ ਲਈ ਬੇਗੋਵਾਲ ਵਿੱਚ ਮੇਲਾ ਲਗਾਇਆ ਜਾ ਰਿਹਾ ਹੈ। ਆਮ ਵਾਂਗ, ਮੇਲੇ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੇ ਮਨੋਰੰਜਨ ਲਈ ਕਈ ਤਰ੍ਹਾਂ ਦੇ ਝੂਲੇ ਲਗਾਏ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਤਕਨੀਕੀ ਨੁਕਸ ਕਾਰਨ ਇੱਕ ਵੱਡਾ ਝੂਲਾ ਅਚਾਨਕ ਹਵਾ ਵਿੱਚ ਰੁਕ ਗਿਆ। ਝੂਲੇ ਵਿੱਚ ਫਸੇ ਲੋਕ ਕਾਫ਼ੀ ਦੇਰ ਤੱਕ ਘਬਰਾਏ ਰਹੇ ਅਤੇ ਹੇਠਾਂ ਖੜ੍ਹੇ ਪਰਿਵਾਰਕ ਮੈਂਬਰਾਂ ਵਿੱਚ ਦਹਿਸ਼ਤ ਫੈਲ ਗਈ। ਘਟਨਾ ਤੋਂ ਬਾਅਦ ਮੇਲੇ ਵਿੱਚ ਵੱਡੀ ਭੀੜ ਇਕੱਠੀ ਹੋ ਗਈ।

Leave a Reply

Your email address will not be published. Required fields are marked *