ਲੱਖਾਂ ਦਾ ਨੁਕਸਾਨ
ਫਤਿਹਗੜ ਚੂੜੀਆਂ, 19 ਜੁਲਾਈ :- ਜ਼ਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਦੇ ਨੇੜਲੇ ਪਿੰਡ ਲੰਗਰਵਾਲ ਵਿਖੇ ਬਣੇ ਡਬਲ ਸਟੋਰੀ ਪੋਲਟਰੀ ਫਾਰਮ ਦੇ ਸ਼ੈੱਡ ਦੇ ਢਹਿ-ਢੇਰੀ ਹੋਣ ਨਾਲ 6000 ਹਜ਼ਾਰ ਤੋਂ ਵੱਧ ਚੂਚਿਆਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਪੀੜਤ ਕਿਸਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਜ਼ਿਆਦਾ ਮੀਂਹ ਪੈਣ ਕਾਰਨ ਉਸ ਦੇ ਦੋ ਮੰਜ਼ਿਲਾ ਮੁਰਗੀਖਾਨੇ ਦਾ ਸ਼ੈੱਡ ਅਚਾਨਕ ਡਿੱਗ ਪਿਆ ਜਿਸ ਨਾਲ ਮਲਬੇ ਹੇਠਾਂ ਆਉਂਣ ਨਾਲ 6 ਹਜਾਰ ਤੋਂ ਵੱਧ ਛੋਟੇ ਚੂਚਿਆਂ ਦੀ ਮੌਤ ਹੋ ਗਈ ਹੈ ਅਤੇ ਇਸ ਨਾਲ ਉਸ ਦਾ 20 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਪੀੜਤ ਕਿਸਾਨ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਸਨ ਕੋਲੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਦੁਬਾਰਾ ਪੋਲਟਰੀ ਫਾਰਮ ਖੋਲ੍ਹ ਸਕੇ।
ਇਸ ਦੌਰਾਨ ਪੀੜਤ ਕਿਸਾਨ ਦੀ ਸਾਰ ਲੈਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ, ਸੁਲੱਖਣ ਸਿੰਘ, ਗੁਰਮੀਤ ਸਿੰਘ, ਰਮੇਸ਼ ਸਿੰਘ, ਪ੍ਰਕਾਸ਼ ਸਿੰਘ ਨੇ ਆਪਣੀ ਟੀਮ ਨਾਲ ਪਹੁੰਚ ਕੇ ਸਾਰੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਸਰਕਾਰ ਕੋੋਲੋਂ ਮੰਗ ਕੀਤੀ ਕਿ ਪੀੜਤ ਸੁਖਬੀਰ ਸਿੰਘ ਨੂੰ ਜਲਦ ਤੋਂ ਜਲਦ ਸਰਕਾਰ ਉਸ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ ਤਾਂ ਜੋ ਉਸਦੀ ਆਰਥਿਕ ਰੂਪ ਵਿਚ ਮਦਦ ਹੋ ਸਕੇ।
Read More : ਨਵਜੋਤ ਕੌਰ ਵੱਲੋਂ ਕੇਂਦਰੀ ਜੇਲ ਪਟਿਆਲਾ ਦਾ ਨਿਰੀਖਣ
