ਲੁਧਿਆਣਾ, 27 ਅਗਸਤ : ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ 2 ਭਰਾਵਾਂ ਸੰਦੀਪ ਸੈਣੀ ਪੁੱਤਰ ਸਵ. ਹਰਭਜਨ ਸਿੰਘ, ਵਾਸੀ ਨਿਊ ਟੈਗੋਰ ਨਗਰ, ਹੈਬੋਵਾਲ ਅਤੇ ਸਿਮਰਜੀਤ ਸਿੰਘ ਵਾਸੀ ਪੁਰਾਣੀ ਮਾਧੋਪੁਰੀ, ਲੁਧਿਆਣਾ ਨੂੰ ਲੰਬੇ ਸਮੇਂ ਤੋਂ ਚੱਲ ਰਹੇ ਜਾਇਦਾਦ ਦੇ ਵਿਵਾਦ ’ਚ ਆਪਣੀ ਮਾਂ ਅਮਰਜੀਤ ਕੌਰ ਦਾ ਕਤਲ ਕਰਨ ਦੇ ਦੋਸ਼ ’ਚ ਸਖ਼ਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
17 ਜੁਲਾਈ 2017 ਨੂੰ ਸਵੇਰੇ 7 ਵਜੇ ਦੇ ਕਰੀਬ, ਥਾਣਾ ਡਵੀਜ਼ਨ ਨੰ. 3 ਦੇ ਅਧਿਕਾਰ ਖੇਤਰ ’ਚ ਆਉਂਦੇ ਪੁਰਾਣੀ ਮਾਧੋਪੁਰੀ ਵਿਖੇ ਸਥਿਤ ਘਰ ’ਚ ਦੋਵਾਂ ਦੋਸ਼ੀਆਂ ਨੇ ਸਾਂਝੇ ਇਰਾਦੇ ਨਾਲ ਅਮਰਜੀਤ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ।
ਕੇਸ ਮੁੱਖ ਤੌਰ ’ਤੇ ਅਮਰਜੀਤ ਕੌਰ ਦੀ ਧੀ ਗਗਨਦੀਪ ਕੌਰ ਦੀ ਗਵਾਹੀ ’ਤੇ ਅਾਧਾਰਿਤ ਸੀ, ਜਿਸ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਉਸ ਦੀ ਮਾਂ ਨੂੰ ਉਸ ਦੇ ਭਰਾ ਜਾਇਦਾਦ ਨੂੰ ਲੈ ਕੇ ਵਾਰ-ਵਾਰ ਪ੍ਰੇਸ਼ਾਨ ਕਰਦੇ ਸਨ, ਸਿਮਰਜੀਤ ਉਸ ਨੂੰ ਕੁੱਟਦਾ ਸੀ ਅਤੇ ਉਸ ਨੇ ਉਸ ਨੂੰ ਤਿਆਗ ਵੀ ਦਿੱਤਾ ਸੀ। ਉਸ ਨੇ ਆਪਣੀ ਮਾਂ ’ਤੇ ਪਿਛਲੇ ਕਾਤਲਾਨਾ ਹਮਲਿਆਂ ਦਾ ਵੀ ਜ਼ਿਕਰ ਕੀਤਾ, ਜਿਸ ’ਚ ਸੰਦੀਪ ਸੈਣੀ ਦੁਆਰਾ ਕੀਤਾ ਗਿਆ ਤੇਜ਼ਾਬ ਹਮਲਾ ਵੀ ਸ਼ਾਮਲ ਹੈ।
ਇਸਤਗਾਸਾ ਧਿਰ ਨੇ ਕੁੱਲ 16 ਗਵਾਹਾਂ ਤੋਂ ਪੁੱਛਗਿੱਛ ਕੀਤੀ, ਜਿਨ੍ਹਾਂ ’ਚ ਪਰਿਵਾਰਕ ਮੈਂਬਰ, ਪੁਲਸ ਅਧਿਕਾਰੀ ਅਤੇ ਤਕਨੀਕੀ ਗਵਾਹ ਸ਼ਾਮਲ ਸਨ ਅਤੇ ਉਨ੍ਹਾਂ ਸਾਰਿਆਂ ਨੇ ਸਬੂਤਾਂ ਦੀ ਲੜੀ ਦਾ ਸਮਰਥਨ ਕੀਤਾ। ਅਦਾਲਤ ਨੇ ਭਰਾਵਾਂ ਨੂੰ ਲਾਲਚ ਅਤੇ ਜਾਇਦਾਦ ਦੇ ਵਿਵਾਦ ਤੋਂ ਪ੍ਰੇਰਿਤ ਮੈਟਰੀਕਾਈਡ ਦਾ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
Read More : ਰਾਵੀ ਤੋਂ ਪਾਰਲੇ ਪਾਸੇ ਫਸੇ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਥਾਂ ’ਤੇ ਪਹੁੰਚਾਇਆ