electricity workers

ਦੇਰ ਰਾਤ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੀ ਸਰਕਾਰ ਨਾਲ ਗੱਲਬਾਤ ਟੁੱਟੀ

ਪਹਿਲੇ ਦਿਨ ਬਿਜਲੀ ਦਫਤਰਾਂ ਸਾਹਮਣੇ ਵਿਸ਼ਾਲ ਰੈਲੀਆਂ, 13 ਅਗਸਤ ਤੱਕ ਸਮੂਹਿਕ ਛੱਟੀ ’ਤੇ ਰਹਿਣਗੇ ਮੁਲਾਜ਼ਮ : ਚਾਹਲ

ਚੰਡੀਗੜ੍ਹ, 11 ਅਗਸਤ : ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼ ਦੇ ਸਾਂਝੇ ਫਰੰਟ ਵੱਲੋਂ ਸਮੁੱਚੇ ਪੰਜਾਬ ਅੰਦਰ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲੰਘੀ ਦੇਰ ਰਾਤ ਚਲ ਰਹੀ ਮੀਟਿੰਗ ਟੁੱਟ ਗਈ ਅਤੇ ਬਿਜਲੀ ਕਾਮੇ ਲਗਾਤਾਰ 3 ਦਿਨ ਹੜਤਾਲ ਉੱਪਰ ਚਲੇ ਗਏ ਹਨ। ਜੇਕਰ ਸਰਕਾਰ ਨੇ ਮਸਲਾ ਨਾ ਸੁਲਝਾਇਆ ਤਾਂ ਆਉਣ ਵਾਲੇ 3 ਦਿਨਾਂ ’ਚ ਪੰਜਾਬ ਅੰਦਰ ਵੱਡੇ ਪੱਧਰ ’ਤੇ ਬਿਜਲੀ ਬੰਦ ਰਹਿ ਸਕਦੀ ਹੈ।

ਪੰਜਾਬ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਅਤੇ ਬਿਜਲੀ ਮੁਲਾਜਮਾਂ ਦੀਆਂ ਮੰਨੀਆਂ ਮੰਗਾ ਲਾਗੂ ਨਾ ਕਰਨ ਵਿਰੁੱਧ ਆਪਣੇ ਸੰਘਰਸ਼ ਦੀ ਕੜੀ ਵਜੋਂ ਪਹਿਲੇ ਦਿਨ ਪੰਜਾਬ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ, ਸਬ-ਸਟੇਸ਼ਨਾਂ, ਥਰਮਲ ਪਲਾਟਾਂ ਅਤੇ ਹਾਈਡਲ ਪ੍ਰਾਜੈਕਟਾਂ ਤੇ ਤਿੰਨ ਰੋਜ਼ਾ ਛੁੱਟੀ ਲੈ ਕੇ ਹੜਤਾਲ ਕੀਤੀ।ਹੜਤਾਲ ਕਾਰਨ ਕੈਸ ਕਾਊਂਟਰ, ਸ਼ਿਕਾਇਤ ਘਰ ਬੰਦ ਰਹੇ।

ਇਸ ਸਬੰਧੀ ਸਾਰੇ ਪੰਜਾਬ ’ਚ ਤਿਆਰੀਆਂ ਮਕੁੰਮਲ ਹੋ ਗਈਆਂ। ਜਥੇਬੰਦੀ ਦੇ ਸੁੂਬਾਈ ਆਗੂਆਂ ਗੁਰਵੇਲ ਸਿੰਘ ਬੱਲਪੁਰੀਆ, ਮਨਜੀਤ ਸਿੰਘ ਚਾਹਲ, ਪੂਰਨ ਸਿੰਘ ਖਾਈ, ਹਰਬੰਸ ਸਿੰਘ ਦੀਦਾਰਗੜ੍ਹ, ਬਲਜੀਤ ਸਿੰਘ ਬਰਾੜ, ਰਤਨ ਸਿੰਘ ਮਜਾਰੀ, ਦਵਿੰਦਰ ਸਿੰਘ ਪ੍ਰਧਾਨ ਜੇ. ਈ. ਕੌਂਸਲ, ਰਿਸ਼ੂ ਅਰੋੜਾ, ਕਮਲ ਕੁਮਾਰ, ਹਰਪਾਲ ਸਿੰਘ ਆਦਿ ਨੇ ਦੱਸਿਆ ਕਿ ਦੇਰ ਰਾਤ ਤੱਕ ਪੰਜਾਬ ਦੇ ਵਿੱਤ ਮੰਤਰੀ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੀ ਪ੍ਰਧਾਨਗੀ ਹੇਠ ਮੀਟਿੰਗ ਜਾਰੀ ਰਹੀ।

ਇਸ ਮੌਕੇ ਮੈਨੇਜਮੈਂਟ ਦਾ ਰਵੱਈਆ ਨਿਰਾਸ਼ਾਜਨਕ ਰਿਹਾ। ਹੜਤਾਲ ਦੇ ਕਾਰਨਾਂ ਦਾ ਖੁਲਾਸਾ ਕਰਦਿਆਂ ਜਥੇਬੰਦੀਆਂ ਦੇ ਆਗੁੂਆਂ ਨੇ ਦੱਸਿਆ ਕਿ 2 ਜੂਨ ਦੀ ਮੀਟਿੰਗ ’ਚ ਮੈਨੇਜਮੈਂਟ ਨੇ ਮੰਨਿਆ ਸੀ ਕਿ ਸਲੇਸੀਅਮ ਪਾਲਿਸੀ ਤਹਿਤ ਭਰਤੀ ਮੁਲਾਜ਼ਮਾਂ ਦੀਆਂ ਮੋੜਨਯੋਗ ਰਕਮਾਂ ਤੇ ਵਿਆਜ਼ ਮੁਆਫ ਕੀਤਾ ਜਾਵੇਗਾ। ਵੱਖ-ਵੱਖ ਸੀ. ਆਰ. ਏ. ਤਹਿਤ ਭਰਤੀ ਮੁਲਾਜ਼ਮਾਂ ਨੂੰ ਕੰਟਰੈਕਟ ਸਮੇਂ ਦਾ ਲਾਭ ਦਿੱਤਾ ਜਾਵੇਗਾ।

ਪੁਰਾਣੀ ਪੈਨਸ਼ਨ ਦੀ ਬਹਾਲੀ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਠੇਕੇਦਾਰੀ ਸਿਸਟਮ ਤਹਿਤ ਭਰਤੀ ਮੁਲਾਜ਼ਮਾਂ ਨੂੰ ਪੱਕਾ ਕਰਨਾ, ਪੈਨਸ਼ਨਰਾਂ ਦੀ ਕੱਟਿਆ ਜਾਂਦਾ 200 ਰੁਪਏ ਬਹਾਲ ਕਰਨਾ, ਫੀਲਡ ਸਟਾਫ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਆਦਿ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਪੰਜਾਬ ਦੇ ਲੋਕਾਂ ਅਤੇ ਸਮੁੱਚੇ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪੜਦਾਂ ਫਾਸ ਕਰਨ। ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਮੰਗਾ ਨੂੰ ਮਨਵਾਉਣ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ।

Read More : ਸੜਕ ਹਾਦਸੇ ਵਿਚ 2 ਸਬ-ਇੰਸਪੈਕਟਰਾਂ ਦੀ ਮੌਤ, ਤੀਜਾ ਜ਼ਖਮੀ

Leave a Reply

Your email address will not be published. Required fields are marked *