relief camp open

ਲਾਲਜੀਤ ਭੁੱਲਰ ਨੇ ਪੱਟੀ ਹਲਕੇ ਦੇ ਪਿੰਡ ਭਾਓਵਾਲ ਵਿਚ ਖੋਲ੍ਹਿਆ ਰਾਹਤ ਕੈਂਪ

ਬੰਨ੍ਹ ‘ਤੇ ਮਿੱਟੀ ਪਵਾਉਣ ਵਾਲੇ ਟਰੈਕਟਰਾਂ ਲਈ ਡੀਜ਼ਲ ਅਤੇ ਰਾਹਤ ਸਮੱਗਰੀ, ਪਸ਼ੂਆ ਲਈ ਚਾਰਾ ਤੇ ਫੀਡ ਆਦਿ ਕੀਤੇ ਜਾਣਗੇ ਸਪਲਾਈ

24 ਘੰਟੇ ਚੱਲੇਗੀ ਰਾਹਤ ਕੈਂਪ ਦੀ ਸੇਵਾ : ਮੰਤਰੀ ਭੁੱਲਰ

ਪੱਟੀ, 5 ਸਤੰਬਰ ; ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਭਾਓਵਾਲ ਵਿਖੇ ਆਰਜ਼ੀ ਰਾਹਤ ਕੈਂਪ ਖੋਲ੍ਹਿਆ, ਜਿੱਥੇ ਲੋਕਾਂ ਵੱਲੋਂ ਸੇਵਾ ਦੇ ਰੂਪ ਵਿਚ ਆਈ ਰਾਹਤ ਸਮੱਗਰੀ ਨੂੰ 30-35 ਕਿਲੋਮੀਟਰ ਦੇ ਦਾਇਰੇ ਤੱਕ ਲੋੜਵੰਦਾਂ ਵਿਚ ਵੰਡਿਆ ਜਾਵੇਗਾ।

ਮੰਤਰੀ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਬੰਨ ‘ਤੇ ਮਿੱਟੀ ਪਾਉਣ ਦੀ ਸੇਵਾ ਲਈ, ਜੋ ਸੇਵਾਦਾਰ ਆਪਣੇ ਟਰੈਕਟਰ ‘ਚ ਡੀਜ਼ਲ ਪਵਾਉਣ ਚਾਹੇ, ਤਾਂ ਉਸਨੂੰ ਇਸ ਰਾਹਤ ਕੈਂਪ ਵਿੱਚੋਂ ਡੀਜ਼ਲ ਪਾਇਆ ਜਾਵੇਗਾ। ਇਸ ਰਾਹਤ ਕੈਂਪ ਤੋਂ ਨੇੜਲੇ ਪਿੰਡਾਂ ਦੇ ਵਿਚ, ਜਿਨ੍ਹਾਂ ਵੀ ਲੋੜਵੰਦਾਂ ਨੂੰ ਕਰਿਆਨਾ, ਪਸ਼ੂਆ ਲਈ ਚਾਰਾ ਤੇ ਫੀਡ ਆਦਿ ਦੀ ਜ਼ਰੂਰਤ ਹੋਵੇਗੀ, ਉਹ ਇਸ ਰਾਹਤ ਕੈਂਪ ਵਿੱਚੋਂ ਭੇਜਿਆ ਜਾਵੇਗਾ।

ਭੁੱਲਰ ਨੇ ਦੱਸਿਆ ਕਿ ਇਸੇ ਰਾਹਤ ਕੈਂਪ ਵਿੱਚੋਂ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਅਤੇ ਇਸੇ ਰਾਹਤ ਕੈਂਪ ਵਿੱਚੋਂ ਨੇੜਲੇ ਇਲਾਕਿਆਂ ਵਿਚ ਲੰਗਰ ਪਰਸ਼ਾਦੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਰਾਹਤ ਕੈਂਪ 24 ਘੰਟੇ ਕੰਮ ਕਰੇਗਾ ਅਤੇ ਇਲਾਕਾ ਵਾਸੀਆਂ ਅਤੇ ਕਿਸਾਨਾਂ ਦੇ ਹਿੱਤ ਵਿਚ ਕੰਮ ਕਰੇਗਾ।

ਭੁੱਲਰ ਨੇ ਡੇਰਾ ਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਕ ਟਰੱਕ ਰਾਸ਼ਨ, ਦੋ ਟਰੱਕ ਪਸ਼ੂਆਂ ਦਾ ਚਾਰਾ, ਇਕ ਟਰੱਕ ਕਰਿਆਨੇ ਦਾ ਸਮਾਨ ਆਦਿ ਅਤੇ ਇਕ ਟਰੱਕ ਫੀਡ ਸੇਵਾ ਲੈ ਕੇ ਆਏ।

ਮੰਤਰੀ ਭੁੱਲਰ ਨੇ ਆਪਣੇ ਇਲਾਕੇ ਦੇ ਯੂਥ ਪਾਰਟੀ ਵਰਕਰਾਂ, ਪੰਚਾਂ-ਸਰਪੰਚਾਂ ਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨ ਇਕੱਲਾ ਹੀ ਸਾਰੀ ਦੁਨੀਆਂ ਦਾ ਢਿੱਡ ਭਰਦਾ ਤੇ ਅੱਜ ਪੰਜਾਬ ਦੇ ਕਿਸਾਨ ਨੂੰ ਪਾਣੀ ਨਾਲ ਹੋਏ ਨੁਕਸਾਨ ਤੋਂ ਬਾਹਰ ਕੱਢਣ ਦੀ ਸਖਤ ਲੋੜ ਹੈ।

ਉਨ੍ਹਾ ਕਿਹਾ ਕਿ ਇਹ ਰਾਹਤ ਕੈਂਪ ਦੀ ਸੇਵਾ 24 ਘੰਟੇ ਚੱਲੇਗੀ ਅਤੇ ਟੀਮ ਬਣਾ ਕੇ ਅੱਠ-ਅੱਠ ਘੰਟੇ ਕਰਕੇ ਵਾਰੀ ਵਾਰੋ-ਵਾਰੀ ਸੇਵਾ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਰੀਕੇ ਤੋਂ ਘੜੁੰਮ, ਘੜੁੰਮ ਤੋਂ ਲੈ ਕੇ ਮੁੱਠੇਵਾਲ ਅਤੇ ਝੁੱਗੀਆਂ ਤੱਕ ਲਗਾਤਾਰ ਬੰਨ੍ਹ ਮਜ਼ਬੂਤ ਕਰਨ ਦੀ ਸੇਵਾ ਲਗਾਤਾਰ ਚਲਾਈ ਜਾਵੇਗੀ।

Read More : 23 ਤੱਕ ਫਿਰੋਜ਼ਪੁਰ ‘ਚ ਰੇਲ ਸੇਵਾ ਠੱਪ

Leave a Reply

Your email address will not be published. Required fields are marked *