Ladowal toll plaza

ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਹੋਇਆ ਹੋਰ ਮਹਿੰਗਾ; ਜਾਣੋ ਨਵੇਂ ਰੇਟ

ਹੁਣ ਕੈਸ਼ ਪੇਮੈਂਟ ‘ਤੇ ਲੱਗੀ ਮੁਕੰਮਲ ਰੋਕ, ਸਿਰਫ਼ ‘ਫਾਸਟ ਟੈਗ’ ਰਾਹੀਂ ਹੀ ਮਿਲੇਗੀ ਐਂਟਰੀ

ਲੁਧਿਆਣਾ, 31 ਮਾਰਚ : ਨੈਸ਼ਨਲ ਹਾਈਵੇ ਅਥਾਰਟੀ (NHAI) ਨੇ ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਵਿੱਚੋਂ ਇੱਕ, ਲਾਡੋਵਾਲ ਟੋਲ ਪਲਾਜ਼ਾ ‘ਤੇ ਟੋਲ ਦਰਾਂ ਵਿੱਚ ਇੱਕ ਵਾਰ ਫਿਰ ਵਾਧਾ ਕਰ ਦਿੱਤਾ ਹੈ। ਇਹ ਨਵੀਆਂ ਦਰਾਂ 31 ਮਾਰਚ ਦੀ ਅੱਧੀ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ, ਜਿਸ ਨਾਲ ਵਾਹਨ ਚਾਲਕਾਂ ਦੀ ਜੇਬ ‘ਤੇ ਵਾਧੂ ਬੋਝ ਪਵੇਗਾ।

ਨਵੇਂ ਰੇਟ ਅਤੇ ਬਦਲਾਅ

ਟੋਲ ਪਲਾਜ਼ਾ ਦੇ ਸੀਨੀਅਰ ਮੈਨੇਜਰ ਵਿਪਿਨ ਰਾਏ ਅਨੁਸਾਰ, ਨਵੀਂ ਨੋਟੀਫਿਕੇਸ਼ਨ ਤਹਿਤ ਜੀਪ ਅਤੇ ਕਾਰ ਚਾਲਕਾਂ ਨੂੰ ਹੁਣ ਇੱਕ ਪਾਸੇ ਦੇ ਸਫ਼ਰ ਲਈ 220 ਰੁਪਏ ਦੀ ਬਜਾਏ 225 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ ਆਉਣ-ਜਾਣ (Round Trip) ਲਈ ਪਹਿਲਾਂ ਵਾਲੀ ਫੀਸ 335 ਰੁਪਏ ਤੋਂ ਵਧਾ ਕੇ 340 ਰੁਪਏ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਨਵੀਂ ਰੇਟ ਲਿਸਟ ਟੋਲ ‘ਤੇ ਲਗਾ ਦਿੱਤੀ ਗਈ ਹੈ ਤਾਂ ਜੋ ਵਾਹਨ ਚਾਲਕਾਂ ਅਤੇ ਕਰਮਚਾਰੀਆਂ ਵਿਚਾਲੇ ਬਹਿਸਬਾਜ਼ੀ ਨਾ ਹੋਵੇ।

ਫਾਸਟ ਟੈਗ ਹੋਇਆ ਲਾਜ਼ਮੀ

ਰੇਟਾਂ ਵਿੱਚ ਵਾਧੇ ਦੇ ਨਾਲ-ਨਾਲ ਇੱਕ ਹੋਰ ਵੱਡਾ ਬਦਲਾਅ ਇਹ ਕੀਤਾ ਗਿਆ ਹੈ ਕਿ 1 ਅਪ੍ਰੈਲ ਤੋਂ ਹੁਣ ਕਿਸੇ ਵੀ ਵਾਹਨ ਤੋਂ ਨਕਦ (Cash) ਟੋਲ ਫੀਸ ਨਹੀਂ ਲਈ ਜਾਵੇਗੀ। ਨੈਸ਼ਨਲ ਹਾਈਵੇ ਅਥਾਰਟੀ ਨੇ ਫੈਸਲਾ ਕੀਤਾ ਹੈ ਕਿ ਹੁਣ ਸਿਰਫ਼ ਫਾਸਟ ਟੈਗ (FASTag) ਰਾਹੀਂ ਹੀ ਭੁਗਤਾਨ ਸਵੀਕਾਰ ਕੀਤਾ ਜਾਵੇਗਾ। ਜਿਨ੍ਹਾਂ ਵਾਹਨਾਂ ‘ਤੇ ਫਾਸਟ ਟੈਗ ਨਹੀਂ ਲੱਗਿਆ ਹੋਵੇਗਾ, ਉਨ੍ਹਾਂ ਨੂੰ ਟੋਲ ਪਲਾਜ਼ਾ ਤੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯਾਤਰਾ ਤੋਂ ਪਹਿਲਾਂ ਫਾਸਟ ਟੈਗ ਵਿੱਚ ਲੋੜੀਂਦਾ ਬੈਲੇਂਸ ਜ਼ਰੂਰ ਯਕੀਨੀ ਬਣਾ ਲੈਣ।

Read More : ਪੰਜਾਬ ’ਚ ਹੁਣ ਵਿਕਸਤ ਦੇਸ਼ਾਂ ਵਾਂਗ 6 ਮਿੰਟਾਂ ’ਚ ਮਿਲੇਗੀ ਪੁਲਸ ਸਹਾਇਤਾ : ਭਗਵੰਤ ਮਾਨ

Leave a Reply

Your email address will not be published. Required fields are marked *