ਵੁਸ਼ੂ ਮੁਕਾਬਲਿਆਂ ’ਚ 29 ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਜਿੱਤਿਆ ਏਸ਼ੀਅਨ ਕੱਪ
ਲਹਿਰਾਗਾਗਾ, 8 ਜੁਲਾਈ :-ਕਹਿੰਦੇ ਹਨ ਕਿ ਕੁਝ ਕਰ ਗੁਜਰਨ ਅਤੇ ਆਤਮ ਵਿਸ਼ਵਾਸ ਨਾਲ ਭਰਿਆ ਵਿਅਕਤੀ ਜ਼ਿੰਦਗੀ ਦੀ ਕੋਈ ਵੀ ਮੰਜ਼ਿਲ ਹਾਸਲ ਕਰ ਕੇ ਹੋਰਨਾਂ ਲਈ ਪ੍ਰੇਰਨਾਸਰੋਤ ਬਣ ਸਕਦਾ ਹੈ। ਅਜਿਹੀ ਹੀ ਇਕ ਸ਼ਖਸੀਅਤ ਦਾ ਨਾਂ ਹੈ 10 ਮਈ 1997 ਨੂੰ ਮਾਤਾ ਸੁਨੀਤਾ ਰਾਣੀ ਦੀ ਕੁੱਖੋਂ ਪਿਤਾ ਰਾਮ ਕੁਮਾਰ ਦੇ ਘਰ ਪਿੰਡ ਹਰਿਆਊ ਵਿਖੇ ਜਨਮਿਆ ਕੁਸ਼ਲ ਕੁਮਾਰ ਤਾਇਲ, ਜਿਸ ਨੇ ਆਪਣੀ ਸਖਤ ਮਿਹਨਤ ਨਾਲ ਚੀਨ ’ਚ 3 ਜੁਲਾਈ 2025 ਤੋਂ 7 ਜੁਲਾਈ 2025 ਤੱਕ ਹੋਏ ਦੂਜੇ ਏਸ਼ੀਅਨ ਵੁਸ਼ੂ ਕੱਪ ’ਚ 29 ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਏਸ਼ੀਅਨ ਕੱਪ ਹਾਸਲ ਕਰ ਕੇ ਵਿਸ਼ਵ ਪੱਧਰ ’ਤੇ ਸ਼ਹਿਰ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੁਸ਼ਲ ਤਾਇਲ ਅੱਠਵੀਂ ਕਲਾਸ ਤੋਂ ਹੀ ਐੱਨ. ਆਈ. ਐੱਸ. ਪਟਿਆਲਾ ਵਿਖੇ ਕੋਚਿੰਗ ਲੈਣ ਤੋਂ ਬਾਅਦ 2019 ’ਚ ਨੈਸ਼ਨਲ ਗੋਲਡ ਮੈਡਲਿਸਟ ਬਣ ਕੇ ਭਾਰਤੀ ਏਅਰ ਫੋਰਸ ’ਚ ਜੂਨੀਅਰ ਵਾਰੰਟ ਅਫਸਰ ਸੇਵਾਵਾਂ ਨਿਭਾਅ ਰਿਹਾ ਹੈ।
ਕਾਂਗਰਸ ਦੇ ਸਾਬਕਾ ਸੋਸ਼ਲ ਮੀਡੀਆ ਇੰਚਾਰਜ ਦੁਰਲੱਭ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਮੈਂਬਰ ਸਨਮੀਕ ਸਿੰਘ ਹੈਨਰੀ, ਪੰਜਾਬ ਸਪੋਰਟਸ ਕਲੱਬ ਦੇ ਸਾਬਕਾ ਪ੍ਰਧਾਨ ਗੁਰਲਾਲ ਸਿੰਘ, ਸਮਾਜ ਸੇਵੀ ਜਸ ਪੇਂਟਰ ਨੇ ਏਸ਼ੀਅਨ ਕੱਪ ਜਿੱਤਣ ’ਤੇ ਕੁਸ਼ਲ ਤਾਇਲ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੁਸ਼ਲ ਤਾਇਲ ਨੌਜਵਾਨਾਂ ਦਾ ਰੋਲ ਮਾਡਲ ਬਣ ਗਿਆ।
ਅਖਿਲ ਭਾਰਤੀ ਅਗਰਵਾਲ ਸੰਮੇਲਨ ਪੰਜਾਬ ਦੇ ਵਾਈਸ ਪ੍ਰਧਾਨ ਰਕੇਸ਼ ਸਿੰਗਲਾ ਤੇ ਸੈਕਟਰੀ ਤਰਸੇਮ ਚੰਦ ਖੱਦਰ ਭੰਡਾਰ ਵਾਲਿਆਂ ਨੇ ਕਿਹਾ ਕਿ ਕੁਸ਼ਲ ਤਾਇਲ ਨੇ ਚੀਨ ’ਚ ਏਸ਼ੀਅਨ ਕੱਪ ਮੈਡਲ ਹਾਸਲ ਕਰ ਕੇ ਸਮੁੱਚੇ ਅਗਰਵਾਲ ਸਮਾਜ ਦਾ ਮਾਨ ਸਨਮਾਨ ਵਧਾਇਆ ਹੈ। ਇਸ ਪ੍ਰਾਪਤੀ ’ਤੇ ਅਗਰਵਾਲ ਸੰਮੇਲਨ ਵੱਲੋਂ ਕੁਸ਼ਲ ਤਾਇਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ।
Read More : ਡੀ. ਸੀ. ਵੱਲੋਂ ਅਲੀਪੁਰ ਅਰਾਈਆਂ ਅਤੇ ਹਸਪਤਾਲ ਦਾ ਦੌਰਾ