ਕੋਲਕਾਤਾ

KKR ਬਨਾਮ RR: ਰਿੰਕੂ ਸਿੰਘ ਨੇ ਸੰਭਾਲੀ ਪਾਰੀ: ਕੋਲਕਾਤਾ ਦੀ ਦਮਦਾਰ ਜਿੱਤ

ਰਿੰਕੂ ਸਿੰਘ ਨੇ ਸੰਭਾਲੀ ਪਾਰੀ, ਰਾਜਸਥਾਨ ਰਾਇਲਜ਼ ਨੂੰ 4 ਵਿਕਟਾਂ ਨਾਲ ਦਿੱਤੀ ਮਾਤ

ਕੋਲਕਾਤਾ, 19 ਅਪ੍ਰੈਲ : ਆਈਪੀਐੱਲ 2026 ਦੇ 28ਵੇਂ ਮੈਚ ਵਿੱਚ ਅੱਜ ਕੋਲਕਾਤਾ ਦੇ ਈਡਨ ਗਾਰਡਨਜ਼ ਵਿਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਰਾਜਸਥਾਨ ਰਾਇਲਜ਼ (RR) ਨੂੰ 4 ਵਿਕਟਾਂ ਨਾਲ ਹਰਾ ਦਿੱਤਾ।

ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਜਸਥਾਨ ਦੀ ਟੀਮ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 155 ਦੌੜਾਂ ਬਣਾਈਆਂ ਅਤੇ ਕੋਲਕਾਤਾ ਨੂੰ ਜਿੱਤ ਲਈ 156 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ ਨੇ 19.4 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ ਅਤੇ ਮੈਚ ਆਪਣੇ ਨਾਮ ਕਰ ਲਿਆ।

ਕੋਲਕਾਤਾ ਲਈ ਰਿੰਕੂ ਸਿੰਘ ਨੇ 53 ਦੌੜਾਂ, ਅਨੁਕੂਲ ਰਾਏ ਨੇ 29 ਦੌੜਾਂ, ਕੈਮਰਨ ਗ੍ਰੀਨ ਨੇ 27 ਦੌੜਾਂ, ਰੋਵਮੈਨ ਪਾਵੇਲ ਨੇ 23 ਦੌੜਾਂ, ਰਮਨਦੀਪ ਸਿੰਘ ਨੇ 10 ਦੌੜਾਂ ਅਤੇ ਅੰਗਕ੍ਰਿਸ਼ ਰਘੂਵੰਸ਼ੀ ਨੇ 10 ਦੌੜਾਂ ਬਣਾਈਆਂ। ਦੂਜੇ ਪਾਸੇ ਰਾਜਸਥਾਨ ਲਈ ਗੇਂਦਬਾਜ਼ੀ ਕਰਦਿਆਂ ਰਵਿੰਦਰ ਜਡੇਜਾ ਨੇ 2 ਵਿਕਟਾਂ, ਜਦਕਿ ਜੋਫਰਾ ਆਰਚਰ, ਨੰਦਰੇ ਬਰਗਰ, ਰਵੀ ਬਿਸ਼ਨੋਈ ਅਤੇ ਯਸ਼ ਰਾਜ ਪੁੰਜਾ ਨੇ 1-1 ਵਿਕਟ ਹਾਸਲ ਕੀਤੀ।

ਮੈਚ ਲਈ ਟੀਮਾਂ ਇਸ ਪ੍ਰਕਾਰ ਸਨ:

ਕੋਲਕਾਤਾ ਨਾਈਟ ਰਾਈਡਰਜ਼ (ਪਲੇਇੰਗ ਇਲੈਵਨ): ਅਜਿੰਕਿਆ ਰਹਾਣੇ (ਕਪਤਾਨ), ਟਿਮ ਸੇਫਰਟ (ਵਿਕਟਕੀਪਰ), ਕੈਮਰੂਨ ਗ੍ਰੀਨ, ਰੋਵਮੈਨ ਪਾਵੇਲ, ਰਿੰਕੂ ਸਿੰਘ, ਸੁਨੀਲ ਨਰਾਇਣ, ਰਮਨਦੀਪ ਸਿੰਘ, ਅਨੁਕੁਲ ਰਾਏ, ਵੈਭਵ ਅਰੋੜਾ, ਕਾਰਤਿਕ ਤਿਆਗੀ, ਵਰੁਣ ਚੱਕਰਵਰਤੀ।

ਰਾਜਸਥਾਨ ਰਾਇਲਜ਼ (ਪਲੇਇੰਗ ਇਲੈਵਨ): ਵੈਭਵ ਸੂਰਿਆਵੰਸ਼ੀ, ਯਸ਼ਸਵੀ ਜਾਇਸਵਾਲ, ਧਰੁਵ ਜੁਰੇਲ (ਵਿਕਟਕੀਪਰ), ਰਿਆਨ ਪਰਾਗ (ਕਪਤਾਨ), ਸ਼ਿਮਰੋਨ ਹੇਟਮਾਇਰ, ਡੋਨੋਵਨ ਫਰੇਰਾ, ਰਵਿੰਦਰ ਜਡੇਜਾ, ਜੋਫਰਾ ਆਰਚਰ, ਨੰਦਰੇ ਬਰਗਰ, ਬ੍ਰਿਜੇਸ਼ ਸ਼ਰਮਾ, ਰਵੀ ਬਿਸ਼ਨੋਈ।

Read More : ਪੰਜਾਬ ਲਈ ਇਤਿਹਾਸਕ ਦਿਨ: ਬੇਅਦਬੀ ਵਿਰੁੱਧ ਕਾਨੂੰਨ ਨੂੰ ਮਿਲੀ ਪ੍ਰਵਾਨਗੀ

Leave a Reply

Your email address will not be published. Required fields are marked *