21 ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਹੇਠ ਕੇਸ ਦਰਜ
ਘਨੌਰ, 20 ਜੁਲਾਈ :- ਜ਼ਿਲਾ ਪਟਿਆਲਾ ਵਿਚ ਥਾਣਾ ਸ਼ੰਭੂ ਪੁਲਸ ਨੇ ਪੁਰਾਣੀ ਤਕਰਾਰਬਾਜ਼ੀ ਦੇ ਚਲਦਿਆਂ ਇਕ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਇਸ ਮਾਮਲੇ ’ਚ 21 ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਹੇਠ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਸ਼ੰਭੂ ਪੁਲਸ ਕੋਲ ਅਲੀ ਵਾਸੀ ਪਿੰਡ ਮਨਸੂਰ ਥਾਣਾ ਡੇਰਾ ਬਾਬਾ ਨਾਨਕ ਜ਼ਿਲਾ ਗੁਰਦਾਸਪੁਰ ਹਾਲ ਵਾਸੀ ਨੇੜੇ ਇੰਡੀਅਨ ਪੈਟਰੋਲ ਪੰਪ ਪਿੰਡ ਡਾਹਰੀਆਂ ਨੇ ਬਿਆਨ ਦਰਜ ਕਰਵਾਏ ਕੇ ਉਸ ਦਾ ਭਰਾ ਹਰੀਮ (45) ਆਪਣੇ ਭਤੀਜੇ ਮੱਖਣ ਦੀਨ ਨਾਲ ਮੱਝਾਂ ਚਾਰਨ ਲਈ ਨੇੜਲੇ ਰਿਲਾਇੰਸ ਪੰਪ ਪਿੰਡ ਬਪਰੋਰ ਕੋਲ ਜਾ ਰਿਹਾ ਸੀ ਅਤੇ ਉਹ ਵੀ ਉਨ੍ਹਾਂ ਤੋਂ ਕੁਝ ਦੂਰੀ ’ਤੇ ਸੀ।
ਇਸ ਦੌਰਾਨ 4 ਕਾਰਾਂ ਅਤੇ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ਼ਰੀਫ, ਫਰਮਾਨੂ, ਅਮਜੂ, ਸ਼ੋਕੂ, ਜਾਤੂ ਸਾਰੇ ਵਾਸੀਆਨ ਪਿੰਡ ਸੰਜੂਆ ਥਾਣਾ ਰਾਜਪਾਲ ਜ਼ਿਲਾ ਕਠੂਆ ਕਸ਼ਮੀਰ, ਬਾਗਾ ਵਾਸੀ ਪਿੰਡ ਹਰੀਆ ਚੱਕ ਕਸ਼ਮੀਰ, ਮੱਖਣ ਵਾਸੀ ਨੇੜੇ ਕਦੀਪ ਡੇਰਾ ਅੰਮ੍ਰਿਤਸਰ ਰੋਡ ਬਟਾਲਾ ਅਤੇ 11 ਹੋਰ ਅਣਪਛਾਤੇ ਵਿਅਕਤੀ ਅਤੇ 3 ਅਣਪਛਾਤੀਆਂ ਔਰਤਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਦੇ ਭਰਾ ਹਾਰੀਮ ’ਤੇ ਹਮਲਾ ਕਰ ਦਿੱਤਾ।
ਜਦੋਂ ਉਹ ਖੁਦ ਅਤੇ ਉਸ ਦਾ ਭਤੀਜਾ ਛਡਾਉਣ ਲਈ ਗਏ ਤਾਂ ਦੋਸ਼ੀ ਉਨ੍ਹਾਂ ਦੇ ਪਿੱਛੇ ਪੈ ਗਏ ਅਤੇ ਉਨ੍ਹਾਂ ਨੇ ਮਸਾਂ ਭੱਜ ਕੇ ਜਾਨ ਬਚਾਈ। ਇਸ ਦੌਰਾਨ ਉਸ ਦੇ ਭਰਾ ਦੀ ਮੌਕੇ ’ਤੇ ਮੌਤ ਹੋ ਗਈ। ਥਾਣਾ ਸ਼ੰਭੂ ਪੁਲਸ ਨੇ ਉਕਤ ਬਿਆਨਾਂ ’ਤੇ 3 ਔਰਤਾਂ ਸਮੇਤ 21 ਜਣਿਆਂ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਸੱਪ ਦੇ ਡੰਗਣ ਨਾਲ 2 ਭੈਣਾਂ ਦੀ ਮੌਤ
