ਕਾਠਮੰਡੂ, 25 ਅਕਤੂਬਰ : ਨੇਪਾਲ ਦੇ ਕਰਣਾਲੀ ਸੂਬੇ ’ਚ 18 ਯਾਤਰੀਆਂ ਨੂੰ ਲਿਜਾ ਰਹੀ ਇਕ ਜੀਪ ਲੱਗਭਗ 700 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ, ਜਿਸ ਨਾਲ ਉਸ ਵਿਚ ਸਵਾਰ 8 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 10 ਹੋਰ ਜ਼ਖਮੀ ਹੋ ਗਏ।
ਇਹ ਹਾਦਸਾ ਬੀਤੀ ਰਾਤ ਨੂੰ ਰੁਕੁਮ ਪੱਛਮੀ ਜ਼ਿਲੇ ਦੇ ਬਾਫੀਕੋਟ ’ਚ ਸਥਿਤ ਝਰਮਾਰੇ ਇਲਾਕੇ ਵਿਚ ਵਾਪਰਿਆ। ਇਹ ਵਾਹਨ ਮੁਸੀਕੋਟ ਦੇ ਖਲੰਗਾ ਤੋਂ ਆਠਬਿਸਕੋਟ ਨਗਰਪਾਲਿਕਾ ਦੇ ਸਿਆਲੀਖਾੜੀ ਖੇਤਰ ਵੱਲ ਜਾ ਰਿਹਾ ਸੀ।
ਪੁਲਸ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਘਟਨਾ ਗੱਡੀ ਜ਼ਿਆਦਾ ਰਫਤਾਰ ਨਾਲ ਚਲਾਉਣ ਕਾਰਨ ਹੋਈ। 7 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਜ਼ਖਮੀ ਨੇ ਇਲਾਜ ਦੌਰਾਨ ਸਥਾਨਕ ਹਸਪਤਾਲ ’ਚ ਦਮ ਤੋੜ ਦਿੱਤਾ।
Read More : ਹਰਪਾਲ ਚੀਮਾ ਨੇ ਪਿੰਡ ਛਾਹੜ ਤੋਂ ਸੰਗਤੀਵਾਲਾ ਸੜਕ ਦਾ ਨੀਂਹ ਪੱਥਰ ਰੱਖਿਆ
