Chandigarh-DIG

ਆਈ.ਪੀ.ਐੱਸ. ਅਧਿਕਾਰੀ ਰਾਜੀਵ ਰੰਜਨ ਸਿੰਘ ਹੋਣਗੇ ਚੰਡੀਗੜ੍ਹ ਦੇ ਨਵੇਂ ਡੀ.ਆਈ.ਜੀ.

ਲੰਬੇ ਸਮੇਂ ਤੋਂ ਖਾਲੀ ਪਏ ਡੀਆਈਜੀ ਦੇ ਅਹੁਦੇ ਦੀ ਸੰਭਾਲਣਗੇ ਜ਼ਿੰਮੇਵਾਰੀ

ਚੰਡੀਗੜ੍ਹ, 1 ਮਾਰਚ : ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਹੋਇਆ ਹੈ। ਦਿੱਲੀ ਵਿੱਚ ਐਡੀਸ਼ਨਲ ਸੀਪੀ (ਪੂਰਬੀ ਰੇਂਜ) ਵਜੋਂ ਤਾਇਨਾਤ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਰਾਜੀਵ ਰੰਜਨ ਸਿੰਘ ਦਾ ਤਬਾਦਲਾ ਚੰਡੀਗੜ੍ਹ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਵਿਭਾਗ ਵੱਲੋਂ ਉਨ੍ਹਾਂ ਨੂੰ ਰਿਲੀਵ ਕਰ ਦਿੱਤਾ ਗਿਆ ਹੈ ਅਤੇ ਉਹ ਹੁਣ ਚੰਡੀਗੜ੍ਹ ਵਿੱਚ ਡੀਆਈਜੀ (DIG) ਵਜੋਂ ਅਹੁਦਾ ਸੰਭਾਲਣਗੇ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਡੀ.ਆਈ.ਜੀ. ਦਾ ਅਹੁਦਾ ਪਿਛਲੇ ਕੁਝ ਸਮੇਂ ਤੋਂ ਖਾਲੀ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਇਹ ਅਹਿਮ ਜ਼ਿੰਮੇਵਾਰੀ 2004 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਰਾਜਕੁਮਾਰ ਕੋਲ ਸੀ, ਪਰ ਕੁਝ ਮਹੀਨੇ ਪਹਿਲਾਂ ਉਨ੍ਹਾਂ ਦਾ ਤਬਾਦਲਾ ਹੋਣ ਮਗਰੋਂ ਇਹ ਸੀਟ ਖਾਲੀ ਪਈ ਸੀ।

ਇਸੇ ਦੌਰਾਨ ਚੰਡੀਗੜ੍ਹ ਦੇ ਸਾਬਕਾ ਡੀ.ਜੀ.ਪੀ. ਸੁਰੇਂਦਰ ਯਾਦਵ ਦੇ ਤਬਾਦਲੇ ਸਮੇਂ ਵੀ ਪ੍ਰਬੰਧਕੀ ਫੇਰਬਦਲ ਦੇਖਣ ਨੂੰ ਮਿਲੇ ਸਨ ਅਤੇ ਉਸ ਵਕਤ ਇਹ ਵਾਧੂ ਚਾਰਜ ਰਾਜਕੁਮਾਰ ਨੂੰ ਸੌਂਪਿਆ ਗਿਆ ਸੀ। ਹੁਣ ਰਾਜੀਵ ਰੰਜਨ ਸਿੰਘ ਦੀ ਨਿਯੁਕਤੀ ਨਾਲ ਪੁਲਿਸ ਪ੍ਰਸ਼ਾਸਨ ਦੇ ਕੰਮਕਾਜ ਵਿੱਚ ਹੋਰ ਤੇਜ਼ੀ ਆਉਣ ਦੀ ਉਮੀਦ ਹੈ।

Read More : ਕੇਜਰੀਵਾਲ ਤੇ ਸਿਸੋਦੀਆ ਦੇ ਬਰੀ ਹੋਣ ਨਾਲ ਬੇਬੁਨਿਆਦ ਦੋਸ਼ਾਂ ਦਾ ਪਰਦਾਫਾਸ਼ ਹੋਇਆ : ਮੋਹਿੰਦਰ ਭਗਤ

Leave a Reply

Your email address will not be published. Required fields are marked *