12 ਤੋਂ ਵੱਧ ਮੁਸਾਫ਼ਰ ਜ਼ਖ਼ਮੀ, ਉਲਟ ਦਿਸ਼ਾ ਤੋਂ ਆ ਰਹੇ ਟਰੱਕ ਨੇ ਡਿਵਾਈਡਰ ਟੱਪ ਕੇ ਮਾਰੀ ਟੱਕਰ; ਬੱਸ ਦੇ ਪਰਖੱਚੇ ਉੱਡੇ
ਕੈਮੂਰ 1 ਮਾਰਚ : ਬਿਹਾਰ ਦੇ ਕੈਮੂਰ ਜ਼ਿਲ੍ਹੇ ਵਿੱਚ ਅੱਜ ਤੜਕਸਾਰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਯਾਤਰੀ ਬੱਸ ਅਤੇ ਟਰੱਕ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 12 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।
ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚ ਵਾਰਾਣਸੀ ਦੇ ਚਿਤਾਈਪੁਰ ਥਾਣਾ ਖੇਤਰ ਦੇ ਨਿਵਾਸੀ ਅਰੁਣ ਕੁਮਾਰ ਦੀ 9 ਸਾਲਾ ਪੁੱਤਰੀ ਦੀਕਸ਼ਿਤਾ ਕੁਮਾਰੀ ਅਤੇ ਵਾਰਾਣਸੀ ਦੇ ਭੁਲਨਪੁਰ ਦੀ ਰਹਿਣ ਵਾਲੀ ਆਭਾ ਰਾਣੀ ਸ਼ਾਮਲ ਹਨ। ਤੀਜੇ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਜਾਣਕਾਰੀ ਅਨੁਸਾਰ ਇਹ ਬੱਸ ਜਮਸ਼ੇਦਪੁਰ ਤੋਂ ਵਾਰਾਣਸੀ ਜਾ ਰਹੀ ਸੀ ਅਤੇ ਇਸ ਵਿੱਚ ਲਗਭਗ 70-75 ਯਾਤਰੀ ਸਵਾਰ ਸਨ। ਸਥਾਨਕ ਲੋਕਾਂ ਮੁਤਾਬਕ ਹਾਦਸਾ ਸਵੇਰੇ ਕਰੀਬ 4:30 ਵਜੇ ਵਾਪਰਿਆ। ਜਦੋਂ ਬੱਸ ਮੋਹਨੀਆ ਵੱਲ ਜਾ ਰਹੀ ਸੀ, ਤਾਂ ਉਲਟ ਦਿਸ਼ਾ ਤੋਂ ਆ ਰਿਹਾ ਇੱਕ ਟਰੱਕ ਅਚਾਨਕ ਡਿਵਾਈਡਰ ਪਾਰ ਕਰਕੇ ਸਿੱਧਾ ਬੱਸ ਨਾਲ ਟਕਰਾ ਗਿਆ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਬੱਸ ਡਰਾਈਵਰ ਨੇ ਹਾਦਸੇ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਤੇਜ਼ ਰਫ਼ਤਾਰ ਟਰੱਕ ਕਾਰਨ ਜਾਨੀ ਨੁਕਸਾਨ ਹੋ ਗਿਆ।
Read More : ਵਿਗਿਆਨਕ ਖੋਜਾਂ ਹੀ ਨਿਰਧਾਰਤ ਕਰਦੀਆਂ ਹਨ ਵਿਕਸਤ ਰਾਸ਼ਟਰ ਦਾ ਮਾਰਗ : ਹਰਜੋਤ ਬੈਂਸ
