ਚੋਣਾਂ ਵਾਲੇ ਰਾਜਾਂ ਦੇ ਸਟੇਡੀਅਮਾਂ ਕਾਰਨ ਬੀ.ਸੀ.ਸੀ.ਆਈ. ਨੇ ਬਦਲੀ ਤਾਰੀਖ਼, ਪੂਰਾ ਸ਼ਡਿਊਲ ਜਲਦ
ਅਹਿਮਦਾਬਾਦ, 10 ਮਾਰਚ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2026 ਦਾ ਆਗਾਜ਼ 28 ਮਾਰਚ ਤੋਂ ਹੋਣ ਜਾ ਰਿਹਾ ਹੈ। ਇਸ ਦਾ ਰਸਮੀ ਐਲਾਨ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਭਾਰਤ-ਨਿਊਜ਼ੀਲੈਂਡ ਟੀ-20 ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਕੀਤਾ ਗਿਆ। ਪਹਿਲਾਂ ਇਹ ਟੂਰਨਾਮੈਂਟ 26 ਮਾਰਚ ਨੂੰ ਸ਼ੁਰੂ ਹੋਣਾ ਸੀ, ਪਰ ਪੰਜ ਰਾਜਾਂ—ਤਾਮਿਲਨਾਡੂ, ਕੇਰਲ, ਅਸਾਮ, ਪੱਛਮੀ ਬੰਗਾਲ ਅਤੇ ਪੁਡੂਚੇਰੀ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਸ਼ਡਿਊਲ ’ਚ ਤਬਦੀਲੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਚੋਣਾਂ ਵਾਲੇ ਰਾਜਾਂ ’ਚ ਤਿੰਨ ਵੱਡੇ ਕ੍ਰਿਕਟ ਸਟੇਡੀਅਮ ਹਨ, ਜੋ ਆਈ.ਪੀ.ਐੱਲ. ਦੇ ਅਹਿਮ ਕੇਂਦਰ ਰਹੇ ਹਨ। ਇਨ੍ਹਾਂ ’ਚ ਚੇਨਈ ਦਾ ਐੱਮ.ਏ. ਚਿਦੰਬਰਮ ਸਟੇਡੀਅਮ, ਕੋਲਕਾਤਾ ਦਾ ਈਡਨ ਗਾਰਡਨ ਅਤੇ ਗੁਹਾਟੀ ਦਾ ਬਾਰਸਾਪਾਰਾ ਸਟੇਡੀਅਮ ਸ਼ਾਮਲ ਹਨ।
ਸੁਰੱਖਿਆ ਅਤੇ ਚੋਣ ਪ੍ਰਬੰਧਾਂ ਨੂੰ ਧਿਆਨ ’ਚ ਰੱਖਦਿਆਂ ਹੀ ਸ਼ਡਿਊਲ ਨੂੰ ਦੋ ਦਿਨ ਅੱਗੇ ਵਧਾਇਆ ਗਿਆ ਹੈ। ਹਾਲਾਂਕਿ, ਆਈ.ਪੀ.ਐੱਲ. ਪ੍ਰਬੰਧਕਾਂ ਵੱਲੋਂ ਪੂਰਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ, ਜੋ ਆਉਣ ਵਾਲੇ ਕੁਝ ਦਿਨਾਂ ’ਚ ਜਨਤਕ ਹੋਣ ਦੀ ਉਮੀਦ ਹੈ।
Read More : ਲੁਧਿਆਣਾ ਦੇ ਦਰਜਨ ਤੋਂ ਵੱਧ ਸਕੂਲਾਂ ਅਤੇ ਟ੍ਰੇਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
