IOL

ਆਈ.ਓ.ਐੱਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਕੰਪਨੀ ਪੰਜਾਬ ’ਚ ਕਰੇਗੀ 1400 ਕਰੋੜ ਰੁਪਏ ਦਾ ਨਿਵੇਸ਼

ਚੰਡੀਗੜ੍ਹ, 29 ਅਕਤੂਬਰ : ਆਈ. ਓ. ਐੱਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਪੰਜਾਬ ’ਚ 1400 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ। ਕੰਪਨੀ ਨੇ ਜ਼ਿਲਾ ਬਰਨਾਲਾ ਦੇ ਪਿੰਡ ਬਡਬਰ ’ਚ ਨਵੀਂ ਐਕਟਿਵ ਫਾਰਮਾਸਿਊਟੀਕਲ ਇੰਗਰੀਡੀਐਂਟ (ਏ.ਪੀ.ਆਈ.) ਨਿਰਮਾਣ ਸਹੂਲਤ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਇਸ ਸਹੂਲਤ ਨਾਲ 2,000 ਪੰਜਾਬੀਆਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ।

ਇਸ ਸਬੰਧੀ ਉਦਯੋਗ ਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ ਵਾਤਾਵਰਣ ਸਬੰਧੀ ਪ੍ਰਵਾਨਗੀ ਮਿਲ ਗਈ ਹੈ ਅਤੇ ਸਹੂਲਤ ਸਥਾਪਤ ਕਰਨ ਲਈ ਜ਼ਮੀਨ ਕੰਪਨੀ ਦੇ ਕਬਜ਼ੇ ਅਧੀਨ ਹੈ। ਇਹ ਕੰਪਨੀ ਦੇਸ਼ ਦੇ ਮੋਹਰੀ ਐਕਟਿਵ ਫਾਰਮਾਸਿਊਟੀਕਲ ਇੰਗ੍ਰੇਡੀਐਂਟਸ (ਏ. ਪੀ. ਆਈ.) ਤੇ ਵਿਸ਼ੇਸ਼ ਰਸਾਇਣ ਨਿਰਮਾਤਾਵਾਂ ’ਚੋਂ ਇਕ ਹੈ।

ਇਹ ਕੰਪਨੀ ਦਰਦ ਬੁਖ਼ਾਰ ਤੇ ਸੋਜ ਦੇ ਇਲਾਜ ਲਈ ਵਿਆਪਕ ਤੌਰ ’ਤੇ ਵਰਤੀ ਜਾਂਦੀ ਨਾਲ-ਸਟੀਰੌਇਡਲ ਐਂਟੀ-ਇਨਫਲੇਮੇਟਰੀ ਡਰੱਗ (ਐੱਨ. ਐੱਸ. ਏ. ਆਈ. ਡੀ.) ਆਈਬਿਊਪ੍ਰੋਫੇਨ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਵੀ ਹੈ।

ਇਸ ਕੰਪਨੀ ਦੀ ਨਿਰਮਾਣ ਯੂਨਿਟ ਪਹਿਲਾਂ ਹੀ ਫਤਿਹਗੜ੍ਹ ਛੰਨਾ, ਬਰਨਾਲਾ ਵਿਖੇ ਕਾਰਜਸ਼ੀਲ ਹੈ। ਨਵੀਂ ਯੂਨਿਟ ਦੀ ਸਥਾਪਨਾ ਨਾਲ ਪੰਜਾਬ ’ਚ ਇਸ ਕੰਪਨੀ ਦਾ ਨਿਵੇਸ਼ 2533 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ ਤੇ ਕੰਪਨੀ ਦੀਆਂ ਯੂਨਿਟਾਂ ’ਚ ਕੁੱਲ 3100 ਲੋਕ ਕੰਮ ਕਰ ਰਹੇ ਹਨ।

ਇਸ ਮੌਕੇ ਆਈ. ਓ. ਐੱਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਗੁਪਤਾ ਤੇ ਨਿਵੇਸ਼ ਪ੍ਰੋਤਸਾਹਨ ਦੇ ਸੀ. ਈ. ਓ. ਅਮਿਤ ਢਾਕਾ ਵੀ ਮੌਜੂਦ ਸਨ।

Read More : ਬੇਅਦਬੀ ਦੇ ਵਿਰੋਧ ਵਿਚ ਅੰਮ੍ਰਿਤਸਰ ਦਾ ਭੰਡਾਰੀ ਪੁਲ ਜਾਮ

Leave a Reply

Your email address will not be published. Required fields are marked *