ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਹਿਯੋਗ ਨਾਲ ਵਿਗਿਆਨ ਅਤੇ ਤਕਨਾਲੋਜੀ ਦੇ ਉੱਭਰ ਰਹੇ ਰੁਝਾਨਾਂ ‘ਤੇ ਹੋਈ ਗੰਭੀਰ ਚਰਚਾ
ਮੋਹਾਲੀ, 2 ਮਈ : ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਈ ਗਈ ‘ਕੰਪਿਊਟੇਸ਼ਨਲ ਅਤੇ ਅਪਲਾਈਡ ਸਾਇੰਸਜ਼’ (ICACAS-2026) ਵਿਸ਼ੇ ‘ਤੇ ਦੋ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਅੱਜ ਸਫਲਤਾਪੂਰਵਕ ਸਮਾਪਤ ਹੋ ਗਈ। ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਆਏ ਵਿਦਵਾਨਾਂ ਨੇ ਵਿਗਿਆਨਕ ਨਵੀਨਤਾਵਾਂ ‘ਤੇ ਵਿਚਾਰ ਸਾਂਝੇ ਕੀਤੇ।
ਸਮਾਗਮ ਦੇ ਮੁੱਖ ਮਹਿਮਾਨ ਮਾਲਵਿੰਦਰ ਸਿੰਘ ਕੰਗ (ਐਮ.ਪੀ.) ਨੇ ਵਿਦਿਆਰਥੀਆਂ ਨੂੰ ਡਿਜੀਟਲ ਪਲੇਟਫਾਰਮਾਂ ਦੀ ਰਚਨਾਤਮਕ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਖੋਜ ਕਾਰਜਾਂ ਵਿੱਚ ਉੱਤਮਤਾ ਹਾਸਲ ਕਰਨ ‘ਤੇ ਜ਼ੋਰ ਦਿੱਤਾ। ਕਾਨਫਰੰਸ ਦੌਰਾਨ ਪ੍ਰੋਫੈਸਰ (ਡਾ.) ਸਿਮਰਜੀਤ ਕੌਰ ਨੇ ਇਸ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ।
ਇਸ ਦੌਰਾਨ ਸੀ.ਐਸ.ਆਈ.ਆਰ ਤੋਂ ਪ੍ਰੋ. (ਡਾ.) ਰਾਜ ਕੁਮਾਰ, ਪੰਜਾਬ ਯੂਨੀਵਰਸਿਟੀ ਤੋਂ ਡਾ. ਸੁਰਿੰਦਰ ਪਾਲ, ਲੈਫਟੀਨੈਂਟ (ਡਾ.) ਵਰਿੰਦਰ ਪਾਲ, ਡਾ. ਵੀ.ਕੇ. ਕੁਕਰੇਜਾ ਅਤੇ ਕਸ਼ਮੀਰ ਯੂਨੀਵਰਸਿਟੀ ਦੇ ਡਾ. ਨਿਸਾਰ ਅਹਿਮਦ ਲੋਨ ਨੇ ਵਿਸ਼ੇਸ਼ ਭਾਸ਼ਣ ਦਿੱਤੇ। ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਅਤੇ ਪ੍ਰੋ-ਵਾਈਸ ਚਾਂਸਲਰ ਪ੍ਰੋ. (ਡਾ.) ਸਤੀਸ਼ ਕੁਮਾਰ ਨੇ ਇਸ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ।
ਕਾਨਫਰੰਸ ਦੇ ਆਯੋਜਨ ਵਿੱਚ ਡਾ. ਸਚਿਨ ਯਾਦਵ, ਡਾ. ਰਵਨੀਤ ਕੌਰ, ਡਾ. ਆਸਥਾ ਅਤੇ ਸ਼੍ਰੀ ਵਿਸ਼ਾਲ ਨੇ ਅਹਿਮ ਭੂਮਿਕਾ ਨਿਭਾਈ। ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਸਟਾਰਟਅੱਪ ਪ੍ਰੋਜੈਕਟ ਇਸ ਕਾਨਫਰੰਸ ਦਾ ਮੁੱਖ ਖਿੱਚ ਦਾ ਕੇਂਦਰ ਰਹੇ।
Read More : ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਮੌਤ ਦੀ ਅਫ਼ਵਾਹ ਫੈਲਾਉਣ ਵਾਲਿਆਂ ਵਿਰੁੱਧ ਲਿਆ ਸਖ਼ਤ ਐਕਸ਼ਨ
