Amarjit Singh

ਕੈਨੇਡਾ ਗਈ ਪਤਨੀ ਦੀ ਬੇਵਫਾਈ: 15 ਲੱਖ ਖਰਚਣ ਵਾਲੇ ਪਤੀ ਨੇ ਕੀਤੀ ਖ਼ੁਦਕੁਸ਼ੀ

ਮਾਸੂਮ ਧੀ ਨੂੰ ਪਤੀ ਕੋਲ ਛੱਡ ਵਾਪਸ ਉੱਡੀ ਕੁਲਵਿੰਦਰ ਕੌਰ, ਪਤਨੀ ਅਤੇ ਸੱਸ ਸਣੇ 4 ਖ਼ਿਲਾਫ਼ ਮਾਮਲਾ ਦਰਜ

ਹੁਸ਼ਿਆਰਪੁਰ, 30 ਮਾਰਚ : ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਗੱਦੀਵਾਲ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਟੱਡੀ ਵੀਜ਼ੇ ‘ਤੇ ਲੱਖਾਂ ਰੁਪਏ ਖਰਚ ਕੇ ਪਤਨੀ ਨੂੰ ਵਿਦੇਸ਼ ਭੇਜਣ ਵਾਲੇ ਇਕ ਨੌਜਵਾਨ ਪਤੀ ਨੇ ਪਤਨੀ ਦੀ ਬੇਵਫਾਈ ਅਤੇ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਪਤਨੀ ਅਤੇ ਸੱਸ ਸਮੇਤ ਚਾਰ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਮ੍ਰਿਤਕ ਅਮਰਜੀਤ ਸਿੰਘ (25) ਦੇ ਪਿਤਾ ਕਿਸ਼ਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਵਿਆਹ 21 ਜਨਵਰੀ 2024 ਨੂੰ ਕੁਲਵਿੰਦਰ ਕੌਰ (ਨਿਵਾਸੀ ਗੌਂਦਪੁਰ ਜੈ ਚੰਦ, ਊਨਾ) ਨਾਲ ਹੋਇਆ ਸੀ। ਵਿਆਹ ਤੋਂ ਚਾਰ ਮਹੀਨੇ ਬਾਅਦ ਹੀ ਅਮਰਜੀਤ ਨੇ ਆਪਣੀ ਜੇਬ ਵਿੱਚੋਂ 15 ਲੱਖ ਰੁਪਏ ਖਰਚ ਕੇ ਕੁਲਵਿੰਦਰ ਨੂੰ ਕੈਨੇਡਾ ਭੇਜਿਆ। ਇਹੀ ਨਹੀਂ ਬਾਅਦ ਵਿੱਚ ਸਟੱਡੀ ਫੀਸ ਲਈ ਵੀ 2 ਲੱਖ ਰੁਪਏ ਭੇਜੇ ਗਏ।

ਧੀ ਦੇ ਜਨਮ ‘ਤੇ ਭੇਜੇ 2 ਲੱਖ ਪਰ ਬਦਲ ਗਈ ਪਤਨੀ
ਕੈਨੇਡਾ ਵਿਚ ਕੁਲਵਿੰਦਰ ਨੇ ਇਕ ਬੱਚੀ ਨੂੰ ਜਨਮ ਦਿੱਤਾ, ਜਿਸ ਦੀ ਖੁਸ਼ੀ ਵਿਚ ਅਮਰਜੀਤ ਨੇ 2 ਲੱਖ ਰੁਪਏ ਹੋਰ ਭੇਜੇ। 1 ਫਰਵਰੀ 2025 ਨੂੰ ਜਦੋਂ ਕੁਲਵਿੰਦਰ ਇੰਡੀਆ ਆਈ ਤਾਂ ਅਮਰਜੀਤ ਉਸ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਆਇਆ ਪਰ ਕੁਝ ਦਿਨਾਂ ਬਾਅਦ ਹੀ ਕੁਲਵਿੰਦਰ ਆਪਣੀ ਮਾਸੂਮ ਧੀ ਨੂੰ ਅਮਰਜੀਤ ਕੋਲ ਹੀ ਛੱਡ ਕੇ ਵਾਪਸ ਕੈਨੇਡਾ ਚਲੀ ਗਈ।

ਧਮਕੀਆਂ ਅਤੇ ਮਾਨਸਿਕ ਪ੍ਰੇਸ਼ਾਨੀ ਬਣੀ ਮੌਤ ਦਾ ਕਾਰਨ

ਜਦੋਂ ਅਮਰਜੀਤ ਨੇ ਕੁਲਵਿੰਦਰ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਕੈਨੇਡਾ ਨਾ ਬੁਲਾਉਣ ਅਤੇ ਕੰਮ ਨਾ ਹੋਣ ਦੇਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਅਮਰਜੀਤ ਨੇ ਸ਼ੁੱਕਰਵਾਰ ਦੇਰ ਸ਼ਾਮ ਪੱਖੇ ਨਾਲ ਫੰਦਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

ਪੁਲਿਸ ਦੀ ਕਾਰਵਾਈ

ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਕੁਲਵਿੰਦਰ ਕੌਰ, ਕੁਲਜੀਤ ਕੌਰ, ਸੁਰਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More : 5 ਪੈਸੇ ਦਾ ਇਲਜ਼ਾਮ ਅਤੇ 40 ਸਾਲ ਦੀ ਕਾਨੂੰਨੀ ਜੰਗ

Leave a Reply

Your email address will not be published. Required fields are marked *