ਬਠਿੰਡਾ

ਸਾਬਕਾ ਕਾਂਗਰਸੀ ਆਗੂ ਦੇ ਪੁੱਤਰ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਮੌਤ ਤੋਂ ਪਹਿਲਾਂ ਬਣਾਈ ਵੀਡੀਓ ‘ਚ ਕੀਤੇ ਵੱਡੇ ਖ਼ੁਲਾਸੇ; ਮੋਹਾਲੀ ਦੇ ਬਿਲਡਰ ‘ਤੇ ਲਾਏ ਕਰੋੜਾਂ ਦੀ ਠੱਗੀ ਦੇ ਇਲਜ਼ਾਮ

ਮੌੜ ਮੰਡੀ, 30 ਮਾਰਚ : ਜ਼ਿਲਾ ਬਠਿੰਡਾ ਦੇ ਹਲਕਾ ਮੌੜ ਮੰਡੀ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸਵਰਗੀ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਪੁੱਤਰ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਨੇ ਆਪਣੀ ਲਾਇਸੈਂਸੀ 30 ਬੋਰ ਪਿਸਤੌਲ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਦਵਿੰਦਰ ਨੱਤ ਨੇ ਇੱਕ ਵੀਡੀਓ ਜਾਰੀ ਕੀਤੀ, ਜਿਸ ਵਿਚ ਉਨ੍ਹਾਂ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਮੋਹਾਲੀ ਦੀ ਇਕ ਰੀਅਲ ਅਸਟੇਟ ਕੰਪਨੀ ਨੂੰ ਦੱਸਿਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਬਿਲਡਰ ਪਿਉ-ਪੁੱਤਰਾਂ ਨੇ ਉਨ੍ਹਾਂ ਨਾਲ ਕਰੋੜਾਂ ਰੁਪਏ (7 ਕਰੋੜ ਤੋਂ ਵੱਧ) ਦੀ ਠੱਗੀ ਮਾਰੀ ਹੈ।

ਸਿਆਸੀ ਦਬਾਅ ਦੇ ਬਾਵਜੂਦ ਨਹੀਂ ਮਿਲਿਆ ਇਨਸਾਫ਼

ਵਾਇਰਲ ਵੀਡੀਓ ਵਿਚ ਦਵਿੰਦਰ ਨੱਤ ਨੇ ਖ਼ੁਲਾਸਾ ਕੀਤਾ ਕਿ ਸੀਨੀਅਰ ਲੀਡਰਸ਼ਿਪ ਵੱਲੋਂ ਦਬਾਅ ਪਾਉਣ ਦੇ ਬਾਵਜੂਦ ਵੀ ਬਿਲਡਰ ਵੱਲੋਂ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ ਗਏ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਆਪਣੀ ਪਹਿਲੀ ਅਤੇ ਆਖਰੀ ਵੀਡੀਓ ਬਣਾ ਰਿਹਾ ਹਾਂ, ਮੇਰੇ ਨਾਲ ਧੋਖਾ ਹੋਇਆ ਹੈ ਅਤੇ ਮੈਂ ਆਪਣੇ ਪਰਿਵਾਰ ਲਈ ਇਨਸਾਫ਼ ਚਾਹੁੰਦਾ ਹਾਂ।”

ਪਰਿਵਾਰ ਦੀ ਪਿਛੋਕੜ ਅਤੇ ਪੁਲਿਸ ਕਾਰਵਾਈ

ਦੱਸਣਯੋਗ ਹੈ ਕਿ ਦਵਿੰਦਰ ਨੱਤ ਦੇ ਪਿਤਾ ਸਵ. ਸੁਖਰਾਜ ਸਿੰਘ ਨੱਤ ਚਾਰ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਸਨ ਅਤੇ ਇਲਾਕੇ ਦੇ ਨਾਮਵਰ ਆਗੂ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਵੀਡੀਓ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Read More : ਕੈਨੇਡਾ ਗਈ ਪਤਨੀ ਦੀ ਬੇਵਫਾਈ: 15 ਲੱਖ ਖਰਚਣ ਵਾਲੇ ਪਤੀ ਨੇ ਕੀਤੀ ਖ਼ੁਦਕੁਸ਼ੀ

Leave a Reply

Your email address will not be published. Required fields are marked *