team_india

ਏਸ਼ੀਆ ਕੱਪ ਵਿਚ ਭਾਰਤ ਦੀ ਸ਼ਾਨਦਾਰ ਜਿੱਤ

ਸੁਪਰਫੋਰ ਦੇ ਦੂਜੇ ਮੈਚ ਵਿਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ

ਮੈਚ ਦੇ ਹੀਰੋ ਬਣੇ ਅਭਿਸ਼ੇਕ ਸ਼ਰਮਾ ਅਤੇ ਸੁਭਮਨ ਗਿੱਲ

ਦੁਬਈ, 21 ਸਤੰਬਰ : ਏਸ਼ੀਆ ਕੱਪ 2025 ਦੇ ਦੂਜੇ ਸੁਪਰ-ਫੋਰ ਦੇ ਮੈਚ ਵਿਚ ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਪਾਕਿਸਤਾਨ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ। ਅਭਿਸ਼ੇਕ ਸ਼ਰਮਾ ਅਤੇ ਸੁਭਮਨ ਗਿੱਲ ਦੀ ਜੋੜੀ ਇਸ ਮੈਚ ਦੀ ਹੀਰੋ ਬਣੀ। ਇਹ ਭਾਰਤੀ ਟੀਮ ਦੀ ਏਸ਼ੀਆਂ ਕੱਪ ਵਿਚ ਲਗਾਤਾਰ ਚੌਥੀ ਜਿੱਤ ਹੋਈ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੇ ਪਾਕਿਸਤਾਨ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 171 ਦੌੜਾਂ ਬਣਾਈਆਂ। ਓਪਨਰ ਸਾਹਿਬਜ਼ਾਦਾ ਫਰਹਾਨ ਨੇ 45 ਗੇਂਦਾਂ ‘ਤੇ 58 ਦੌੜਾਂ ਬਣਾ ਕੇ ਅਰਧ ਸੈਂਕੜਾ ਲਗਾਇਆ। ਸੈਮ ਅਯੂਬ ਅਤੇ ਮੁਹੰਮਦ ਨਵਾਜ਼ ਨੇ 22-22 ਦੌੜਾਂ ਬਣਾਈਆਂ। ਕਪਤਾਨ ਸਲਮਾਨ ਆਗਾ 17 ਅਤੇ ਫਹੀਮ ਅਸ਼ਰਫ 20 ਦੌੜਾਂ ਬਣਾ ਕੇ ਨਾਬਾਦ ਰਹੇ। ਭਾਰਤ ਲਈ ਸ਼ਿਵਮ ਦੂਬੇ ਨੇ ਦੋ ਵਿਕਟਾਂ ਲਈਆਂ।

ਭਾਰਤੀ ਟੀਮ ਨੇ 18.5 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 172 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਅਭਿਸ਼ੇਕ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਭਾਰਤ ਨੂੰ ਤੂਫਾਨੀ ਸ਼ੁਰੂਆਤ ਦਿੱਤੀ। ਦੋਵਾਂ ਵਿਚਕਾਰ 105 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਹੋਈ।

ਗਿੱਲ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਉਸਨੇ 28 ਗੇਂਦਾਂ ਵਿੱਚ 47 ਦੌੜਾਂ ਦੀ ਪਾਰੀ ਖੇਡੀ। ਅਭਿਸ਼ੇਕ ਸ਼ਰਮਾ ਨੇ 39 ਗੇਂਦਾਂ ਵਿੱਚ 79 ਦੌੜਾਂ ਬਣਾਈਆਂ। ਕਪਤਾਨ ਸੂਰਿਆਕੁਮਾਰ ਯਾਦਵ ਨੇ ਆਪਣਾ ਖਾਤਾ ਨਹੀਂ ਖੋਲ੍ਹਿਆ। ਸੰਜੂ ਸੈਮਸਨ ਨੇ 13 ਦੌੜਾਂ ਬਣਾਈਆਂ। ਤਿਲਕ ਵਰਮਾ 30 ਅਤੇ ਹਾਰਦਿਕ ਪੰਡਯਾ 7 ਦੌੜਾਂ ਬਣਾ ਕੇ ਨਾਬਾਦ ਰਹੇ।

Read More : ਡਾਕਟਰਾਂ ਦੀ ਕਾਰ ਰਾਵੀ ਨਦੀ ‘ਚ ਡਿੱਗੀ

Leave a Reply

Your email address will not be published. Required fields are marked *