ਰੋਮ, 2 ਦਸੰਬਰ : ਇਟਲੀ ’ਚ ਭਾਰਤੀ ਨੌਜਵਾਨ ਭਗਤ ਸਿੰਘ (37) ਦਾ ਬੇਰਹਿਮੀ ਨਾਲ ਕਤਲ ਹੋ ਗਿਆ ਹੈ ਪਰ ਕਤਲ ਕਿਸ ਨੇ ਤੇ ਕਿਉਂ ਕੀਤਾ ਇਸ ਦੀ ਇਟਲੀ ਪੁਲਸ ਜਾਂਚ ਪੜਤਾਲ ਕਰ ਰਹੀ ਹੈ।
ਪੁਲਸ ਨੇ ਸ਼ੱਕ ਦੇ ਆਧਾਰ ’ਤੇ ਸਾਥੀ ਸਤੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਭਗਤ ਸਿੰਘ ਜੋ ਕਿ ਹਰਿਆਣਾ ਸੂਬੇ ਨਾਲ ਸਬੰਧਿਤ ਸੀ, ਦੇ ਰਿਸ਼ਤੇਦਾਰ ਨੇ ਜਾਣਕਾਰੀ ਦਿੱਤੀ ਕਿ ਭਗਤ ਸਿੰਘ ਦਾ ਬੀਤੇ ਦਿਨ ਕਿਸੇ ਤੇਜ਼ਧਾਰ ਹਥਿਆਰ ਨਾਲ ਕਤਲ ਹੋ ਗਿਆ ਹੈ, ਜਿਹੜਾ ਕਿ ਲਾਤੀਨਾ ਜ਼ਿਲੇ ਦੇ ਪੁਨਤੀਨੀਆ ਸ਼ਹਿਰ ’ਚ ਰਹਿੰਦਾ ਸੀ।
ਕਤਲ ਕਿਸ ਨੇ ਤੇ ਕਿਉਂ ਕੀਤਾ ਇਸ ਦੀ ਪੁਲਸ ਛਾਣਬੀਣ ਕਰ ਰਹੀ ਹੈ ਤੇ ਮ੍ਰਿਤਕ ਨਾਲ ਰਹਿੰਦੇ ਭਾਰਤੀ ਨੌਜਵਾਨ ਸਤੀਸ਼ ਕੁਮਾਰ (38) ਨੂੰ ਸ਼ੱਕ ਦੇ ਆਧਾਰ ’ਤੇ ਪੁਲਸ ਨੇ ਹਿਰਾਸਤ ’ਚ ਲਿਆ ਹੈ।
Read More : ਵਿਹਲੇ ਰਹਿਣ ਦੇ ਮੁਕਾਬਲੇ ’ਚ ਲਵਪ੍ਰੀਤ ਪਹਿਲੇ ਅਤੇ ਸਤਵੀਰ ਦੂਸਰਾ ਸਥਾਨ ’ਤੇ
