ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਕੀਤਾ ਵੱਡਾ ਰਿਕਾਰਡ ਹਾਸਲ

17 ਜੂਨ 2026: ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਅਫਗਾਨਿਸਤਾਨ ਖਿਲਾਫ 154 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਗਿੱਲ ਭਾਰਤ ਲਈ ਸਭ ਤੋਂ ਘੱਟ ਪਾਰੀਆਂ ਵਿੱਚ 3000 ਵਨਡੇ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸ਼ਿਖਰ ਧਵਨ ਅਤੇ ਸ਼੍ਰੇਅਸ ਅਈਅਰ ਦੇ ਨਾਂ ਸੀ।

ਗਿੱਲ ਨੇ 62 ਪਾਰੀਆਂ ‘ਚ ਵਨਡੇ ‘ਚ 3 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਇਸ ਸੂਚੀ ‘ਚ ਪਹਿਲੇ ਸਥਾਨ ‘ਤੇ ਆ ਗਏ ਹਨ। ਦੂਜੇ ਸਥਾਨ ‘ਤੇ ਧਨਵ ਅਤੇ ਅਈਅਰ ਹਨ, ਜਿਨ੍ਹਾਂ ਨੇ 72 ਪਾਰੀਆਂ ‘ਚ ਅਜਿਹਾ ਕੀਤਾ ਹੈ। ਇਸ ਰਿਕਾਰਡ ਸੂਚੀ ‘ਚ ਤੀਜੇ ਸਥਾਨ ‘ਤੇ ਵਿਰਾਟ ਕੋਹਲੀ ਹਨ, ਜਿਨ੍ਹਾਂ ਨੇ 75 ਪਾਰੀਆਂ ‘ਚ 3 ਹਜ਼ਾਰ ਵਨਡੇ ਦੌੜਾਂ ਬਣਾਈਆਂ ਹਨ। ਕੇਐਲ ਰਾਹੁਲ (78) ਅਤੇ ਨਵਜੋਤ ਸਿੰਘ ਸਿੱਧੂ (79) ਚੌਥੇ ਅਤੇ ਪੰਜਵੇਂ ਸਥਾਨ ‘ਤੇ ਹਨ।

ਭਾਰਤ ਲਈ ਸਭ ਤੋਂ ਘੱਟ ਪਾਰੀਆਂ ਵਿੱਚ 3000 ਵਨਡੇ ਦੌੜਾਂ

62 ਸ਼ੁਭਮਨ ਗਿੱਲ
72 ਸ਼ਿਖਰ ਧਵਨ/ਸ਼੍ਰੇਅਸ ਅਈਅਰ
75 ਵਿਰਾਟ ਕੋਹਲੀ
78 ਕੇਐਲ ਰਾਹੁਲ
79 ਨਵਜੋਤ ਸਿੱਧੂ

ਇਸ ਦੇ ਨਾਲ ਹੀ ਗਿੱਲ ਭਾਰਤ ਲਈ ਸਭ ਤੋਂ ਤੇਜ਼ 3000 ਵਨਡੇ ਦੌੜਾਂ (ਗੇਂਦਾਂ ਦੇ ਮਾਮਲੇ ਵਿੱਚ) ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਗਿੱਲ ਨੇ 3016 ਗੇਂਦਾਂ ‘ਤੇ ਅਜਿਹਾ ਕੀਤਾ ਹੈ। ਜਦਕਿ ਕਪਿਲ ਦੇਵ ਨੇ 2995 ਗੇਂਦਾਂ ‘ਤੇ 3 ਹਜ਼ਾਰ ਵਨਡੇ ਦੌੜਾਂ ਬਣਾਈਆਂ ਸਨ। ਤੀਜੇ ਅਤੇ ਚੌਥੇ ਸਥਾਨ ‘ਤੇ ਸ਼੍ਰੇਅਸ ਅਈਅਰ ਅਤੇ ਵਰਿੰਦਰ ਸਹਿਵਾਗ ਹਨ, ਜਿਨ੍ਹਾਂ ਨੇ ਕ੍ਰਮਵਾਰ 3049 ਅਤੇ 3164 ਗੇਂਦਾਂ ਦੀ ਮਦਦ ਲਈ।

ਭਾਰਤ ਲਈ ਸਭ ਤੋਂ ਤੇਜ਼ 3000 ਵਨਡੇ ਦੌੜਾਂ (ਗੇਂਦਾਂ ਦੁਆਰਾ)

~2995 ਕਪਿਲ ਦੇਵ
3016 ਸ਼ੁਭਮਨ ਗਿੱਲ
3049 ਸ਼੍ਰੇਅਸ ਅਈਅਰ
3164 ਵਰਿੰਦਰ ਸਹਿਵਾਗ

ਗਿੱਲ ਦੀ ਪਾਰੀ ਦੀ ਗੱਲ ਕਰੀਏ ਤਾਂ ਉਸ ਨੇ ਅਫਗਾਨਿਸਤਾਨ ਖਿਲਾਫ 110 ਗੇਂਦਾਂ ‘ਤੇ 22 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 154 ਦੌੜਾਂ ਬਣਾਈਆਂ। ਗਿੱਲ ਨੇ ਇਹ ਦੌੜਾਂ 140.00 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ।

Read More: Team India Vs Afghanistan: ਨਿਊ ਚੰਡੀਗੜ੍ਹ ਦੇ ਕ੍ਰਿਕਟ ਸਟੇਡੀਅਮ ‘ਚ ਪਹਿਲਾ ਟੈਸਟ ਮੈਚ ਇੱਕ ਯਾਦਗਾਰੀ

Leave a Reply

Your email address will not be published. Required fields are marked *