Asia Cup hockey tournament

ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਐਲਾਨ

ਹਰਮਨਪ੍ਰੀਤ ਸਿੰਘ ਬਣੇ ਕਪਤਾਨ, 29 ਅਗਸਤ ਤੋਂ 7 ਸਤੰਬਰ ਤੱਕ ਖੇਡਿਆ ਜਾਵੇਗਾ ਟੂਰਨਾਮੈਂਟ

ਦਿੱਲੀ, 21 ਅਗਸਤ : ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ 18 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿਤਾ ਗਿਆ ਹੈ। ਐਲਾਨੀ ਗਈ ਟੀਮ ਵਿਚ ਫਾਰਵਰਡ ਸ਼ਿਲਾਨੰਦ ਲਾਕੜਾ ਅਤੇ ਦਿਲਪ੍ਰੀਤ ਸਿੰਘ ਨੇ ਅਪਣਾ ਸਥਾਨ ਬਰਕਰਾਰ ਰੱਖਿਆ ਹੈ। ਇਹ ਟੂਰਨਾਮੈਂਟ 29 ਅਗਸਤ ਤੋਂ 7 ਸਤੰਬਰ ਤੱਕ ਖੇਡਿਆ ਜਾਵੇਗਾ। ਜੇਤੂ ਟੀਮ ਅਗਲੇ ਸਾਲ ਹੋਣ ਵਾਲੇ ਐੱਫ.ਆਈ.ਐੱਚ. ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰੇਗੀ। ਇਹ ਵਿਸ਼ਵ ਕੱਪ 14 ਅਗਸਤ 2025 ਤੋਂ ਨੀਦਰਲੈਂਡ ਅਤੇ ਬੈਲਜੀਅਮ ਵਿਚ ਹੋਣਾ ਹੈ। ਏਸ਼ੀਆ ਕੱਪ ਹਾਕੀ ਟੂਰਨਾਮੈਂਟ ਬਿਹਾਰ ਦੇ ਰਾਜਗੀਰ ਵਿਚ ਹੋਣਾ ਹੈ।

ਟੀਮ ਦੀ ਚੋਣ ਬਾਰੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ ਕਿ ਅਸੀਂ ਇਕ ਤਜਰਬੇਕਾਰ ਟੀਮ ਦੀ ਚੋਣ ਕੀਤੀ ਹੈ। ਵਿਸ਼ਵ ਕੱਪ ਕੁਆਲੀਫ਼ਾਈ ਦੇ ਮੱਦੇਨਜ਼ਰ ਏਸ਼ੀਆ ਕੱਪ ਸਾਡੇ ਲਈ ਮਹੱਤਵਪੂਰਨ ਹੈ, ਇਸ ਲਈ ਸਾਨੂੰ ਅਜਿਹੇ ਖਿਡਾਰੀਆਂ ਦੀ ਲੋੜ ਹੈ ਜੋ ਦਬਾਅ ਵਿਚ ਵਧੀਆ ਖੇਡ ਸਕਣ।

ਦੱਸ ਦਈਏ ਕਿ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਏਸ਼ੀਆ ਕੱਪ ਲਈ ਐਲਾਨੀ ਭਾਰਤੀ ਟੀਮ ਦਾ ਕਪਤਾਨ ਹੋਵੇਗਾ। ਰਾਜਿੰਦਰ ਸਿੰਘ, ਲਾਕੜਾ ਅਤੇ ਦਿਲਪ੍ਰੀਤ ਆਸਟ੍ਰੇਲੀਆ ਦੌਰੇ ’ਤੇ ਭਾਰਤੀ ਟੀਮ ਦਾ ਹਿੱਸਾ ਹਨ। ਰਾਜਿੰਦਰ ਨੂੰ ਸ਼ਮਸ਼ੇਰ ਸਿੰਘ ਦੀ ਜਗ੍ਹਾ ਚੁਣਿਆ ਗਿਆ ਸੀ ਜਦੋਂ ਕਿ ਲਾਕੜਾ ਨੇ ਲਲਿਤ ਉਪਾਧਿਆਏ ਦੀ ਜਗ੍ਹਾ ਲਈ ਸੀ, ਜੋ ਹਾਲ ਹੀ ਵਿਚ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈ ਚੁੱਕਾ ਹੈ। ਦਿਲਪ੍ਰੀਤ ਨੂੰ ਗੁਰਜੰਟ ਸਿੰਘ ਨਾਲੋਂ ਤਰਜੀਹ ਦਿਤੀ ਗਈ। ਸਟ੍ਰਾਈਕਰ ਲਲਿਤ ਉਪਾਧਿਆਏ ਨੇ ਜੂਨ ਵਿਚ FIH ਪ੍ਰੋ ਲੀਗ ਦੇ ਯੂਰਪੀਅਨ ਪੜਾਅ ਤੋਂ ਬਾਅਦ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈ ਲਿਆ ਸੀ।

ਭਾਰਤ ਨੂੰ ਏਸ਼ੀਆ ਕੱਪ ਵਿਚ ਜਾਪਾਨ, ਚੀਨ ਅਤੇ ਕਜ਼ਾਕਿਸਤਾਨ ਦੇ ਨਾਲ ਪੂਲ-ਏ ਵਿਚ ਰੱਖਿਆ ਗਿਆ ਹੈ। ਭਾਰਤੀ ਟੀਮ ਅਪਣਾ ਪਹਿਲਾ ਮੈਚ 29 ਅਗਸਤ ਨੂੰ ਚੀਨ ਵਿਰੁਧ ਖੇਡੇਗੀ। ਇਸ ਤੋਂ ਬਾਅਦ ਇਹ 31 ਅਗਸਤ ਨੂੰ ਜਾਪਾਨ ਅਤੇ 1 ਸਤੰਬਰ ਨੂੰ ਕਜ਼ਾਕਿਸਤਾਨ ਵਿਰੁਧ ਖੇਡੇਗੀ।

ਭਾਰਤੀ ਹਾਕੀ ਟੀਮ : ਗੋਲਕੀਪਰ – ਸੂਰਜ ਕਰਕੇਰਾ, ਕ੍ਰਿਸ਼ਨ-ਬੀ ਪਾਠਕ, ਡਿਫੈਂਡਰ : ਹਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜਰਮਨਪ੍ਰੀਤ ਸਿੰਘ, ਸੁਮਿਤ, ਸੰਜੇ ਅਤੇ ਜੁਗਰਾਜ ਸਿੰਘ, ਮਿਡਫੀਲਡਰ : ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਰਜਿੰਦਰ, ਰਾਜ ਕੁਮਾਰ ਪਾਲ ਅਤੇ ਹਾਰਦਿਕ ਸਿੰਘ, ਫਾਰਵਰਡ : ਮਨਦੀਪ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ, ਸ਼ੀਲਾਨੰਦ ਲਾਕੜਾ ਅਤੇ ਦਿਲਪ੍ਰੀਤ ਸਿੰਘ। ਰਿਜ਼ਰਵ ਖਿਡਾਰੀ : ਨੀਲਮ ਸੰਜੀਪ ਸੇਸ ਅਤੇ ਸੇਲਵਮ ਕਾਰਤੀ।

Read More : ਕੇਂਦਰ ਨੇ ਕਦੇ ਵੀ ਸਿੱਖਾਂ ਦੇ ਜ਼ਖਮਾਂ ’ਤੇ ਮਲ੍ਹਮਾਂ ਨਹੀਂ ਲਾਈ : ਗਿਆਨੀ ਹਰਪ੍ਰੀਤ ਸਿੰਘ

Leave a Reply

Your email address will not be published. Required fields are marked *