ਭਾਰਤ ਬਨਾਮ ਵੈਸਟਇੰਡੀਜ਼ ਟੈਸਟ ਮੈਚ ਤਿੰਨ ਦਿਨਾਂ ’ਚ ਖ਼ਤਮ
ਅਹਿਮਦਾਬਾਦ, 4 ਅਕਤੂਬਰ : ਭਾਰਤ ਬਨਾਮ ਵੈਸਟਇੰਡੀਜ਼ ਅਹਿਮਦਾਬਾਦ ਟੈਸਟ ਮੈਚ ਭਾਰਤ ਨੇ ਸ਼ਾਨਦਾਰ ਜਿੱਤ ਨਾਲ ਤਿੰਨ ਦਿਨਾਂ ’ਚ ਖ਼ਤਮ ਕਰ ਦਿੱਤਾ ਹੈ। ਭਾਰਤ ਨੇ ਇਕ ਪਾਰੀ ਤੇ 140 ਦੌੜਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ
ਦੱਸ ਦਈਏ ਕਿ ਅੱਜ ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਦਾ ਤੀਜਾ ਦਿਨ ਸੀ। ਪਹਿਲੀ ਪਾਰੀ ਵਿਚ ਵੱਡੀ ਲੀਡ ਲੈਣ ਤੋਂ ਬਾਅਦ, ਭਾਰਤੀ ਟੀਮ ਨੇ ਦੂਜੀ ਪਾਰੀ ਵਿਚ ਵੈਸਟਇੰਡੀਜ਼ ਨੂੰ ਸਿਰਫ਼ ਦੋ ਸੈਸ਼ਨਾਂ ਵਿਚ ਹੀ ਆਊਟ ਕਰ ਦਿਤਾ ਤੇ ਵੈਸਟਇੰਡੀਜ਼ ਨੂੰ ਇਕ ਪਾਰੀ ਤੇ 140 ਦੌੜਾਂ ਨਾਲ ਹਰਾ ਦਿੱਤਾ। 2 ਮੈਚਾਂ ਦੀ ਟੈਸਟ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ ਹੈ।
ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਦੂਜੀ ਪਾਰੀ ਵਿਚ 146 ਦੌੜਾਂ ‘ਤੇ ਹੋਈ ਸਮਾਪਤ ਹੋ ਗਈ ਸੀ, ਜਿਸ ਵਿਚ ਜਡੇਜਾ ਨੇ ਲਈਆਂ 4 ਵਿਕਟਾਂ ਤੇ ਮਹੁੰਮਦ ਸਿਰਾਜ ਨਾ 3 ਵਿਕਟਾਂ ਲਈਆਂ ਸਨ।
Read More : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ 41 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ