IND vs KOR Hockey

ਅੱਜ ਫਾਈਨਲ ‘ਚ ਚੌਥੀ ਵਾਰ ਆਹਮੋ-ਸਾਹਮਣੇ ਹੋਣਗੇ ਭਾਰਤ-ਕੋਰੀਆ

ਜੇਤੂ ਟੀਮ ਨੂੰ ਵਿਸ਼ਵ ਕੱਪ ਵਿਚ ਸਿੱਧਾ ਪ੍ਰਵੇਸ਼ ਮਿਲੇਗਾ

ਨਵੀਂ ਦਿੱਲੀ, 7 ਸਤੰਬਰ : ਹਾਕੀ ਏਸ਼ੀਆ ਕੱਪ 2025 ਦੀਆਂ ਫਾਈਨਲਿਸਟ ਟੀਮਾਂ ਦਾ ਫੈਸਲਾ ਹੋ ਗਿਆ ਹੈ। ਭਾਰਤੀ ਟੀਮ ਸੁਪਰ-4 ਵਿਚ ਸਿਖਰ ‘ਤੇ ਰਹੀ। ਇਸ ਦੇ ਨਾਲ ਹੀ ਕੋਰੀਆ ਦੀ ਟੀਮ ਨੇ 3 ਵਿੱਚੋਂ 1 ਮੈਚ ਜਿੱਤਿਆ ਅਤੇ ਟੀਮ ਦੂਜੇ ਸਥਾਨ ‘ਤੇ ਰਹੀ। ਹੁਣ ਫਾਈਨਲ ਮੈਚ ਚੋਟੀ ਦੀਆਂ 2 ਟੀਮਾਂ ਵਿਚਕਾਰ ਖੇਡਿਆ ਜਾਵੇਗਾ।

ਫਾਈਨਲ ਜਿੱਤਣ ਵਾਲੀ ਟੀਮ ਨੂੰ ਵਿਸ਼ਵ ਕੱਪ ਵਿਚ ਸਿੱਧਾ ਪ੍ਰਵੇਸ਼ ਮਿਲੇਗਾ। ਭਾਰਤੀ ਟੀਮ ਹੁਣ ਤੱਕ ਟੂਰਨਾਮੈਂਟ ਵਿਚ ਕੋਈ ਮੈਚ ਨਹੀਂ ਹਾਰੀ ਹੈ। ਅਜਿਹੀ ਸਥਿਤੀ ਵਿਚ ਹਰਮਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਟੀਮ ਇਸ ਜਿੱਤ ਦੀ ਲੜੀ ਨੂੰ ਬਣਾਈ ਰੱਖਣਾ ਚਾਹੇਗੀ। ਆਓ ਜਾਣਦੇ ਹਾਂ ਕਿ ਫਾਈਨਲ ਕਦੋਂ ਅਤੇ ਕਿੱਥੇ ਖੇਡਿਆ ਜਾਵੇਗਾ।

ਭਾਰਤ ਅਤੇ ਕੋਰੀਆ ਵਿਚਕਾਰ ਫਾਈਨਲ ਮੈਚ 7 ਸਤੰਬਰ ਐਤਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਹ ਮੈਚ ਬਿਹਾਰ ਦੇ ਰਾਜਗੀਰ ਵਿਚ ਬਿਹਾਰ ਸਪੋਰਟਸ ਯੂਨੀਵਰਸਿਟੀ ਹਾਕੀ ਸਟੇਡੀਅਮ ਵਿਚ ਖੇਡਿਆ ਜਾਵੇਗਾ।

ਭਾਰਤ ਦੀ ਟੀਮ – : ਗੋਲਕੀਪਰ – ਕ੍ਰਿਸ਼ਨਾ ਪਾਠਕ, ਸੂਰਜ ਕਰਕੇਰਾ।

ਡਿਫੈਂਡਰ – ਸੁਮਿਤ, ਜਰਮਨਪ੍ਰੀਤ ਸਿੰਘ, ਸੰਜੇ, ਹਰਮਨਪ੍ਰੀਤ ਸਿੰਘ (ਕਪਤਾਨ), ਅਮਿਤ ਰੋਹਿਦਾਸ, ਜੁਗਰਾਜ ਸਿੰਘ।

ਮਿਡਫੀਲਡਰ- ਰਾਜਿੰਦਰ ਸਿੰਘ, ਰਾਜ ਕੁਮਾਰ ਪਾਲ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ।

ਫਾਰਵਰਡ- ਮਨਦੀਪ ਸਿੰਘ, ਸ਼ਿਲਾਨੰਦ ਲਾਕੜਾ, ਅਭਿਸ਼ੇਕ, ਸੁਖਜੀਤ ਸਿੰਘ, ਦਿਲਪ੍ਰੀਤ ਸਿੰਘ।

ਰਿਜ਼ਰਵ -ਨੀਲਮ ਸੰਜੀਵ ਜੈਸ, ਸੇਲਵਮ ਕਾਰਥੀ।

ਪੁਰਸ਼ ਏਸ਼ੀਆ ਕੱਪ ਹਾਕੀ ਜੇਤੂ

ਭਾਰਤੀ ਟੀਮ ਹੁਣ ਤੱਕ 3 ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਭਾਰਤ ਅਤੇ ਕੋਰੀਆ ਵਿਚਕਾਰ 3 ਵਾਰ ਫਾਈਨਲ ਵੀ ਖੇਡਿਆ ਗਿਆ ਹੈ। ਕੋਰੀਆ ਨੇ 1994 ਵਿਚ ਜਿੱਤ ਪ੍ਰਾਪਤ ਕੀਤੀ ਸੀ। ਭਾਰਤ ਨੇ 2007 ਵਿਚ ਇਸ ਹਾਰ ਦਾ ਬਦਲਾ ਲਿਆ ਸੀ। ਕੋਰੀਆ ਨੇ 2013 ਵਿਚ ਖੇਡੇ ਗਏ ਫਾਈਨਲ ਵਿਚ ਭਾਰਤ ਨੂੰ ਹਰਾਇਆ ਸੀ। ਅਜਿਹੀ ਸਥਿਤੀ ਵਿਚ ਹੁਣ ਹਰਮਨਪ੍ਰੀਤ ਸਿੰਘ ਕੋਲ ਇਸ ਹਾਰ ਦਾ ਬਦਲਾ ਲੈਣ ਦਾ ਮੌਕਾ ਹੈ।

ਟੂਰਨਾਮੈਂਟ ਵਿਚ ਭਾਰਤ ਦਾ ਸਫ਼ਰ

ਪੂਲ ਪੜਾਅ ਵਿਚ

ਭਾਰਤ ਨੇ ਚੀਨ ਨੂੰ 4-3 ਨਾਲ ਹਰਾਇਆ।

ਭਾਰਤ ਨੇ ਜਾਪਾਨ ਨੂੰ 3-2 ਨਾਲ ਹਰਾਇਆ।

ਭਾਰਤ ਨੇ ਕਜ਼ਾਕਿਸਤਾਨ ਨੂੰ 15-0 ਨਾਲ ਹਰਾਇਆ।

ਸੁਪਰ-4 ਵਿਚ

ਭਾਰਤ-ਕੋਰੀਆ ਮੈਚ 2-2 ਨਾਲ ਡਰਾਅ ਵਿੱਚ ਖਤਮ ਹੋਇਆ।

ਭਾਰਤ ਨੇ ਮਲੇਸ਼ੀਆ ਨੂੰ 4-1 ਨਾਲ ਹਰਾਇਆ।

ਭਾਰਤ ਨੇ ਚੀਨ ਨੂੰ 7-0 ਨਾਲ ਹਰਾਇਆ।

Read More : ਘੱਗਰ ਦੇ ਵੱਧਦੇ ਪਾਣੀ ਨੇ ਲਈ ਨੌਜਵਾਨ ਦੀ ਜਾਨ

Leave a Reply

Your email address will not be published. Required fields are marked *