ਕਿਹਾ-ਦੇਸ਼ ਦੀ ਤਾਕਤ ਏਕਤਾ ’ਚ ਹੈ
ਮੁੰਬਈ, 23 ਨਵੰਬਰ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਅੱਤਵਾਦੀ ਹਮਲਿਆਂ ’ਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਮੱਤਭੇਦਾਂ ਤੋਂ ਉੱਪਰ ਉੱਠਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਦੇ ਸਮੇਂ ‘ਕੋਈ ਵੀ ਚੀਜ਼ ਭਾਰਤ ਨੂੰ ਹਿਲਾ ਜਾਂ ਹਰਾ ਨਹੀਂ ਸਕਦੀ’ ਅਤੇ ਨਾ ਹੀ ਇਸ ਦੇ ਨਾਗਰਿਕਾਂ ਦਾ ਹੌਸਲਾ ਤੋਡ਼ ਸਕਦੀ ਹੈ। ਭਾਰਤ ਮੁਸ਼ਕਲ ਹਾਲਾਤ ’ਚ ਕਦੇ ਨਹੀਂ ਝੁਕਿਆ ਹੈ, ਕਿਉਂਕਿ ਦੇਸ਼ ਦੀ ਤਾਕਤ ਏਕਤਾ ’ਚ ਹੈ।
ਖਾਨ (60) ਨੇ ਇੱਥੇ ‘2025 ਗਲੋਬਲ ਪੀਸ ਆਨਰਸ ਇਵੈਂਟ’ ’ਚ 26 ਨਵੰਬਰ 2008 ਨੂੰ ਹੋਏ ਮੁੰਬਈ ਹਮਲਿਆਂ, ਇਸ ਸਾਲ ਅਪ੍ਰੈਲ ’ਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਅਤੇ ਹਾਲ ਹੀ ’ਚ ਦਿੱਲੀ ’ਚ ਲਾਲ ਕਿਲੇ ਦੇ ਕੋਲ ਹੋਏ ਧਮਾਕੇ ’ਚ ਜਾਨ ਗੁਆਉਣ ਵਾਲੇ ਲੋਕਾਂ ਨੂੰ ਯਾਦ ਕੀਤਾ।
ਉਨ੍ਹਾਂ ਕਿਹਾ, “26/11 ਅੱਤਵਾਦੀ ਹਮਲੇ, ਪਹਿਲਗਾਮ ਅੱਤਵਾਦੀ ਹਮਲਾ ਅਤੇ ਹਾਲ ਹੀ ’ਚ ਦਿੱਲੀ ’ਚ ਹੋਏ ਧਮਾਕੇ ’ਚ ਆਪਣੀ ਜਾਨ ਗੁਆਉਣ ਵਾਲੇ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਇਨ੍ਹਾਂ ਹਮਲਿਆਂ ’ਚ ਸ਼ਹੀਦ ਹੋਏ ਸਾਡੇ ਬਹਾਦੁਰ ਸੁਰੱਖਿਆ ਕਰਮਚਾਰੀਆਂ ਨੂੰ ਸੁਰ ਝੁਕਾਉਂਦਾ ਹਾਂ।”
‘ਜਵਾਨ’ ਫਿਲਮ ਦੇ ਅਦਾਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਉਨ੍ਹਾਂ ਦੀ ਹਿੰਮਤ ਲਈ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਜੰਗ ਦੇ ਮੈਦਾਨ ’ਚ ਭਾਵੇਂ ਤੁਹਾਡੇ ਬੱਚੇ ਉਤਰੇ ਸਨ ਪਰ ਤੁਸੀਂ ਵੀ ਬਹੁਤ ਬਹਾਦਰੀ ਨਾਲ ਉਸ ਲੜਾਈ ਨੂੰ ਲੜਿਆ।
Read More : ਭਾਜਪਾ ਨੇ ਹਰ ਮੋੜ ’ਤੇ ਕੀਤੀ ਪੰਜਾਬ ਦੇ ਹੱਕਾਂ ਦੀ ਰਾਖੀ : ਅਸ਼ਵਨੀ ਸ਼ਰਮਾ
