India-and-Oman-Trade

ਭਾਰਤ ਅਤੇ ਓਮਾਨ ਨੇ ਵਪਾਰ ਸਮਝੌਤੇ ’ਤੇ ਕੀਤੇ ਦਸਤਖ਼ਤ

ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਮਿਲਿਆ

ਓਮਾਨ, 18 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਓਮਾਨ ਦਾ ਦੂਜਾ ਸਭ ਤੋਂ ਵੱਡਾ ਸਨਮਾਨ ਮਿਲਿਆ ਹੈ। ਉਨ੍ਹਾਂ ਨੂੰ ਸੁਲਤਾਨ ਹੈਥਮ ਬਿਨ ਤਾਰਿਕ ਨੇ ਆਰਡਰ ਆਫ਼ ਓਮਾਨ ਨਾਲ ਸਨਮਾਨਿਤ ਕੀਤਾ।

ਇਸ ਤੋਂ ਪਹਿਲਾਂ ਦੋਵਾਂ ਨੇਤਾਵਾਂ ਨੇ ਇਕ ਦੁਵੱਲੀ ਮੀਟਿੰਗ ਕੀਤੀ, ਜਿਸ ਦੌਰਾਨ ਭਾਰਤ ਅਤੇ ਓਮਾਨ ਵਿਚਕਾਰ ਇਕ ਵਪਾਰ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ।

ਇਸ ਸਮਝੌਤੇ ਨਾਲ ਭਾਰਤ ਦੇ ਟੈਕਸਟਾਈਲ, ਫੁੱਟਵੀਅਰ, ਆਟੋਮੋਬਾਈਲ, ਹੀਰੇ ਅਤੇ ਗਹਿਣੇ, ਨਵਿਆਉਣਯੋਗ ਊਰਜਾ ਅਤੇ ਆਟੋ ਕੰਪੋਨੈਂਟ ਵਰਗੇ ਖੇਤਰਾਂ ਨੂੰ ਸਿੱਧਾ ਲਾਭ ਹੋਵੇਗਾ। ਇਸ ਸਮਝੌਤੇ ’ਤੇ ਗੱਲਬਾਤ ਨਵੰਬਰ 2023 ਵਿਚ ਸ਼ੁਰੂ ਹੋਈ ਸੀ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ ਅਤੇ ਓਮਾਨ ਵਿਚਕਾਰ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ (ਸੀ. ਈ. ਪੀ. ਏ.) ਆਉਣ ਵਾਲੇ ਦਹਾਕਿਆਂ ਲਈ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਦੇ ਰਾਹ ਨੂੰ ਆਕਾਰ ਦੇਵੇਗਾ। ਉਨ੍ਹਾਂ ਨੇ ਇਸਨੂੰ ਦੋਵਾਂ ਦੇਸ਼ਾਂ ਵਿਚਕਾਰ ਸਾਂਝੇ ਭਵਿੱਖ ਲਈ ਇਕ ਬਲਿਊ ਪ੍ਰਿੰਟ ਦੱਸਿਆ।

ਮਸਕਟ ਵਿਚ ਭਾਰਤ-ਓਮਾਨ ਵਪਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ​​ਸਬੰਧਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸਟਾਰਟਅਪਸ ਨੂੰ ਭਾਰਤ ਵਿਚ ਨਿਵੇਸ਼ ਕਰਨ, ਨਵੀਨਤਾ ਲਿਆਉਣ ਅਤੇ ਭਾਰਤ ਅਤੇ ਓਮਾਨ ਨਾਲ ਮਿਲ ਕੇ ਅੱਗੇ ਵਧਣ ਦੀ ਅਪੀਲ ਵੀ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਅਸੀਂ ਇਕ ਇਤਿਹਾਸਕ ਫੈਸਲਾ ਲੈ ਰਹੇ ਹਾਂ, ਜਿਸਦੀ ਗੂੰਜ ਆਉਣ ਵਾਲੇ ਦਹਾਕਿਆਂ ਤਕ ਗੂੰਜਦੀ ਰਹੇਗੀ। ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਸਾਨੂੰ 21ਵੀਂ ਸਦੀ ਵਿਚ ਨਵਾਂ ਵਿਸ਼ਵਾਸ ਅਤੇ ਊਰਜਾ ਦੇਵੇਗਾ।

ਇਹ ਸਾਡੇ ਸਾਂਝੇ ਭਵਿੱਖ ਲਈ ਬਲਿਊ ਪ੍ਰਿੰਟ ਹੈ। ਇਹ ਸਾਡੇ ਵਪਾਰ ਨੂੰ ਵਧਾਏਗਾ, ਨਿਵੇਸ਼ ਵਿਚ ਨਵਾਂ ਵਿਸ਼ਵਾਸ ਪੈਦਾ ਕਰੇਗਾ ਅਤੇ ਹਰ ਖੇਤਰ ਵਿਚ ਨਵੇਂ ਮੌਕਿਆਂ ਲਈ ਦਰਵਾਜ਼ੇ ਖੋਲ੍ਹੇਗਾ। ਭਾਵੇਂ ਕਿੰਨੇ ਵੀ ਮੌਸਮ ਬਦਲ ਜਾਣ, ਓਮਾਨ ਨਾਲ ਭਾਰਤ ਦੀ ਦੋਸਤੀ ਅਟੱਲ ਰਹੇਗੀ।

ਉਨ੍ਹਾਂ ਰਾਜਧਾਨੀ ਮਸਕਟ ਵਿਚ ਭਾਰਤੀ ਪ੍ਰਵਾਸੀਆਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਭਾਰਤੀ ਪ੍ਰਵਾਸੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ ਵਿਭਿੰਨਤਾ ਦੀ ਕਦਰ ਕਰਦੇ ਹਨ।

ਸਾਊਦੀ-ਹੂਤੀ ਸਮਝੌਤੇ ’ਚ ਡੀਲ ਬਰੇਕ ਕਰਵਾ ਚੁੱਕੇ ਹਨ ਹੈਥਮ

ਓਮਾਨ ਨੂੰ ਅਰਬ ਸੰਸਾਰ ਦਾ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ ਅਤੇ ਇਸ ਪਿੱਛੇ ਸੁਲਤਾਨ ਹੈਥਮ ਦੀ ਕੂਟਨੀਤੀ ਹੈ। ਸੁਲਤਾਨ ਹੈਥਮ ਅਮਰੀਕਾ-ਈਰਾਨ ਤੇ ਇਜ਼ਰਾਈਲ-ਹਮਾਸ ਸੰਘਰਸ਼ਾਂ ਵਿਚ ਵੀ ਪਰਦੇ ਪਿੱਛੇ ਹੱਲ ਲਈ ਰਾਹ ਪੱਧਰਾ ਕਰ ਰਹੇ ਹਨ।

ਓਮਾਨ ਇਕਲੌਤਾ ਖਾੜੀ ਦੇਸ਼ ਹੈ, ਜੋ ਯਮਨ ਸੰਕਟ ਵਿਚ ਨਿਰਪੱਖ ਰਿਹਾ ਅਤੇ 25 ਹਜ਼ਾਰ ਤੋਂ ਵੱਧ ਯਮਨੀ ਸ਼ਰਨਾਰਥੀਆਂ ਨੂੰ ਪਨਾਹ ਦਿੱਤੀ। ਉਸ ਨੇ 2023 ਵਿਚ ਮਸਕਟ ਵਿਚ ਸਾਊਦੀ ਅਰਬ ਅਤੇ ਹੂਤੀ ਬਾਗੀਆਂ ਵਿਚਕਾਰ ਵੀ ਡੀਲ ਬ੍ਰੇਕ ਕਰਵਾਈ ਸੀ।

ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ (70) ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸੁਪਰ ਯਾਟ (164 ਮੀਟਰ) ਦੇ ਮਾਲਕ ਹਨ। ਫਲਕ ਅਲ ਸਲਾਮਾਹ ਨਾਮਕ ਯਾਟ ਦੀ ਕੀਮਤ 4500 ਕਰੋੜ ਰੁਪਏ ਹੈ। ਸ਼ਾਹੀ ਸਹੂਲਤਾਂ ਨਾਲ ਲੈਸ ਇਸ ਯਾਟ ਦੀ ਸਾਲਾਨਾ ਦੇਖਭਾਲ ’ਤੇ 451 ਕਰੋੜ ਰੁਪਏ ਖਰਚ ਆਉਂਦੇ ਹਨ।

Read More : ਸੀਤ ਲਹਿਰ ਦੀ ਲਪੇਟ ’ਚ ਉੱਤਰ ਭਾਰਤ

Leave a Reply

Your email address will not be published. Required fields are marked *