ਦਿੱਲੀ ਨੰਬਰ ਦੀਆਂ 4 ਅਤੇ ਇਕ ਹਰਿਆਣਾ ਨੰਬਰ ਦੀ ਗੱਡੀ ‘ਚ ਆਏ ਮੁਲਾਜ਼ਮ
ਗੁਰੂਹਰਸਹਾਏ, 15 ਦਸੰਬਰ : ਸੋਮਵਾਰ ਤੜਕਸਾਰ ਕਰੀਬ ਸਾਢੇ 6 ਵਜੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਦੀ ਟੀਮ ਨੇ ਗੁਰੂਹਰਸਹਾਏ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਨਿਵਾਸ ਸਥਾਨ ਉੱਪਰ ਰੇਡ ਕੀਤੀ।
ਰਮਿੰਦਰ ਆਵਲਾ ਦੇ ਨਿਵਾਸ ਸਥਾਨ ‘ਤੇ ਇਨਕਮ ਟੈਕਸ ਅਧਿਕਾਰੀਆਂ ਦੀਆਂ ਪੰਜ ਗੱਡੀਆਂ ਪਹੁੰਚੀਆਂ, ਜਿਨਾਂ ਵਿੱਚ ਚਾਰ ਗੱਡੀਆਂ ਹਰਿਆਣਾ ਦੇ ਫਰੀਦਾਬਾਦ ਨੰਬਰ ਦੀਆਂ ਅਤੇ ਇੱਕ ਦਿੱਲੀ ਨੰਬਰ ਦੀ ਸੀ । ਰੇਡ ਲਈ ਪਹੁੰਚੇ ਅਧਿਕਾਰੀਆਂ ਵੱਲੋਂ ਰਮਿੰਦਰ ਆਵਲਾ ਦੀ ਕੋਠੀ ਦਾ ਗੇਟ ਅੰਦਰੋਂ ਬੰਦ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਅਤੇ ਕਿਸੇ ਨੂੰ ਵੀ ਅੰਦਰ ਬਾਹਰ ਨਹੀਂ ਜਾਣ ਦਿੱਤਾ ਗਿਆ ।
ਇਨਕਮ ਟੈਕਸ ਅਧਿਕਾਰੀਆਂ ਵੱਲੋਂ ਮੀਡੀਆ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਗਈ । ਇਹ ਵੀ ਗੱਲ ਚਰਚਾ ਵਿੱਚ ਹੈ ਕਿ ਰਮਿੰਦਰ ਆਵਲਾ ਦੇ ਹੋਰ ਕਾਰੋਬਾਰੀ ਟਿਕਾਣਿਆਂ ਤੇ ਵੀ ਅਜਿਹੀ ਰੇਡ ਕੀਤੀ ਗਈ ਹੈ ।
Read More : ਕੰਗਨਾ ਰਣੌਤ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੋਟ, ਅਗਲੀ ਸੁਣਵਾਈ 5 ਜਨਵਰੀ ਨੂੰ
