ਆਸਟ੍ਰੇਲੀਆ ਤੇ ਓਮਾਨ

ਗਰੁੱਪ ਸਟੇਜ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਤੇ ਓਮਾਨ ਵਿਚਾਲੇ ਹੋਵੇਗੀ ਟੱਕਰ ਅੱਜ

ਸੁਪਰ-8 ਦੀ ਦੌੜ ਤੋਂ ਬਾਹਰ ਹੋਈਆਂ ਦੋਵੇਂ ਟੀਮਾਂ ਜਿੱਤ ਨਾਲ ਕਰਨਾ ਚਾਹੁਣਗੀਆਂ ਟੂਰਨਾਮੈਂਟ ਦਾ ਅੰਤ

ਕਾਂਡੀ (ਸ੍ਰੀ ਲੰਕਾ), 20 ਫਰਵਰੀ : ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਦੇ ਗਰੁੱਪ ਪੜਾਅ ਦਾ ਆਖਰੀ ਮੁਕਾਬਲਾ ਅੱਜ (20 ਫਰਵਰੀ) ਆਸਟ੍ਰੇਲੀਆ ਅਤੇ ਓਮਾਨ ਵਿਚਾਲੇ ਪੱਲੇਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਹਾਲਾਂਕਿ ਇਹ ਮੈਚ ਟੂਰਨਾਮੈਂਟ ਦੇ ਅਗਲੇ ਪੜਾਅ ਦੇ ਸਮੀਕਰਨਾਂ ‘ਤੇ ਕੋਈ ਅਸਰ ਨਹੀਂ ਪਾਵੇਗਾ, ਕਿਉਂਕਿ ਦੋਵੇਂ ਟੀਮਾਂ ਪਹਿਲਾਂ ਹੀ ਸੁਪਰ-8 ਦੀ ਦੌੜ ਤੋਂ ਬਾਹਰ ਹੋ ਚੁੱਕੀਆਂ ਹਨ।

ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮ ਲਈ ਇਹ ਟੂਰਨਾਮੈਂਟ ਕਾਫੀ ਨਿਰਾਸ਼ਾਜਨਕ ਰਿਹਾ ਹੈ, ਜਦਕਿ ਓਮਾਨ ਦੀ ਟੀਮ ਵੀ ਆਪਣੀ ਪਛਾਣ ਬਣਾਉਣ ਲਈ ਜੂਝਦੀ ਨਜ਼ਰ ਆਈ। ਅੱਜ ਦੇ ਮੈਚ ਵਿੱਚ ਦੋਵਾਂ ਟੀਮਾਂ ਦੀ ਕੋਸ਼ਿਸ਼ ਹੋਵੇਗੀ ਕਿ ਉਹ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਦੇ ਨਾਲ ਇਸ ਸਫ਼ਰ ਨੂੰ ਖਤਮ ਕਰਨ। ਕਾਂਡੀ ਦੇ ਇਸ ਮੈਦਾਨ ‘ਤੇ ਦਰਸ਼ਕਾਂ ਨੂੰ ਇੱਕ ਦਿਲਚਸਪ ਮੁਕਾਬਲੇ ਦੀ ਉਮੀਦ ਹੈ।

Read More : ਚਿਤਕਾਰਾ ਯੂਨੀਵਰਸਿਟੀ ਵੱਲੋਂ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਉਪ-ਕਪਤਾਨ ਦਾ ਸਵਾਗਤ

Leave a Reply

Your email address will not be published. Required fields are marked *