2027 ਦੀਆਂ ਚੋਣਾਂ ਵੀ ਆਮ ਆਦਮੀ ਪਾਰਟੀ ਵਿਕਾਸ ਦੇ ਮੱਦੇ ’ਤੇ ਲੜੇਗੀ
ਚੰਡੀਗੜ੍ਹ, 18 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਅਤੇ ਅਕਾਲੀ ਦਲ ਵੱਲੋਂ ‘ਆਪ’ ਸਰਕਾਰ ’ਤੇ ਧੋਖਾਦੇਹੀ ਨਾਲ ਚੋਣ ਜਿੱਤਣ ਦੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਜੇ ਧੋਖਾਦੇਹੀ ਹੋਈ ਹੁੰਦੀ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿਚ ਕਾਂਗਰਸ ਦੀ ਜਿੱਤ ਨਹੀਂ ਹੁੰਦੀ।
ਅੱਜ ਕਾਨਫਰੰਸ ਨੂੰ ਸੰਬੋਧਤ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਤੀਜੇ ਸਥਾਨ ’ਤੇ ਰਿਹਾ ਹੈ। ਜੇ ਅਕਾਲੀ ਦਲ ਇਹ ਕਹਿੰਦਾ ਹੈ ਕਿ ਉਹ ਇਨ੍ਹਾਂ ਛੋਟੀਆਂ ਜਿੱਤਾਂ ਦੇ ਬਾਅਦ ਆਪਣੇ ਆਪ ਨੂੰ ਡਾਇਨਾਸੌਰ ਕਹਿੰਦਾ ਹੈ ਤਾਂ ਉਹ ਗਲਤਫਹਿਮੀ ਵਿਚ ਹੈ।
ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਸੀਟਾਂ ’ਤੇ ਅਸੀਂ ਮਾਮੂਲੀ ਅੰਤਰ ਨਾਲ ਹਾਰੇ ਹਾਂ ਉੱਥੇ ਅਸੀਂ ਆਪਣੀਆਂ ਕਮੀਆਂ ਨੂੰ ਲੱਭ ਕੇ ਠੀਕ ਕਰਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਵਿਰੋਧੀ ਜਿੱਤਦਾ ਹੈ, ਉੱਥੇ ਚੋਣਾਂ ਸਹੀ ਹੁੰਦੀਆਂ ਹਨ ਅਤੇ ਜਿੱਥੇ ਹਾਰਦਾ ਹੈ, ਉੱਥੇ ਗਲਤ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੇਂਡੂ ਪਿੰਡ ਸਤੋਜ ਵਿਚ ਭਾਰਤੀ ਜਨਤਾ ਪਾਰਟੀ ਨੂੰ ਸਿਰਫ ਇਕ ਵੋਟ ਪਈ ਹੈ। ਕੱਲ ਉਹ ਇਸ ਪਿੰਡ ਵਿਚ ਜਾ ਕੇ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਸਾਰੇ ਦਿੱਗਜ ਨੇਤਾ ਚੋਣ ਮੈਦਾਨ ਵਿਚ ਪ੍ਰਚਾਰ ਕਰ ਰਹੇ ਸਨ, ਜਦੋਂਕਿ ਆਮ ਆਦਮੀ ਪਾਰਟੀ ਦੇ ਸਥਾਨਕ ਨੇਤਾ ਹੀ ਕੰਮ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵੀ ਆਮ ਆਦਮੀ ਪਾਰਟੀ ਵਿਕਾਸ ਦੇ ਮੱਦੇ ’ਤੇ ਲੜੇਗੀ ਅਤੇ ਅਸੀਂ ਜਨਤਾ ਨੂੰ ਦੱਸਾਂਗੇ ਕਿ ਅਸੀਂ ਰਾਜ ਦੇ ਲਈ ਕੀ-ਕੀ ਕੰਮ ਕੀਤੇ ਹਨ। ਦਿੱਲੀ ਦੀਆਂ ਚੋਣਾਂ ਵੀ ‘ਆਪ’ ਨੇ ਦੋ ਵਾਰ ਵਿਕਾਸ ਦੇ ਮੱਦੇ ’ਤੇ ਜਿੱਤੀਆਂ ਸਨ।
Read More : ਪੰਜਾਬ ’ਚ ਸਰਕਾਰ ਵਿਰੋਧੀ ਕੋਈ ਲਹਿਰ ਨਹੀਂ : ਅਰਵਿੰਦ ਕੇਜਰੀਵਾਲ
