ਕਿਹਾ-ਮੇਰੇ ਵਿਰੁੱਧ ਤੁਸ਼ਟੀਕਰਨ ਦਾ ਦੋਸ਼ ਗਲਤ
ਕੋਲਕਾਤਾ, 29 ਦਸੰਬਰ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤੁਸ਼ਟੀਕਰਨ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਮੈਂ ਸਹੀ ਅਰਥਾਂ ’ਚ ਧਰਮ ਨਿਰਪੱਖ ਹਾਂ ਤੇ ਬਿਨਾਂ ਕਿਸੇ ਵਿਤਕਰੇ ਦੇ ਸਾਰੇ ਧਰਮਾਂ ਦੇ ਸਮਾਗਮਾਂ ’ਚ ਹਿੱਸਾ ਲੈਂਦੀ ਹਾਂ।
ਸੋਮਵਾਰ ਕੋਲਕਾਤਾ ਦੇ ਨਿਊ ਟਾਊਨ ’ਚ ਦੇਵੀ ਦੁਰਗਾ ਨੂੰ ਸਮਰਪਿਤ ਇਕ ਸੱਭਿਆਚਾਰਕ ਕੰਪਲੈਕਸ ‘ਦੁਰਗਾ ਆਂਗਨ’ ਦਾ ਨੀਂਹ ਪੱਥਰ ਰੱਖਣ ਲਈ ਹੋਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਲੋਕ ਮੇਰੇ ’ਤੇ ਤੁਸ਼ਟੀਕਰਨ ਦਾ ਦੋਸ਼ ਲਾਉਂਦੇ ਹਨ ਪਰ ਇਹ ਸੱਚ ਨਹੀਂ ਹੈ। ਮੈਂ ਧਰਮ ਨਿਰਪੱਖ ਹਾਂ।
ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਇਹ ਨਹੀਂ ਦੱਸਿਆ ਕਿ ਇਹ ਦੋਸ਼ ਕਿਸ ਨੇ ਲਾਇਆ ਹੈ ਪਰ ਵਿਰੋਧੀ ਭਾਰਤੀ ਜਨਤਾ ਪਾਰਟੀ ਅਕਸਰ ਉਨ੍ਹਾਂ ’ਤੇ ਮੁਸਲਮਾਨਾਂ ਦੇ ਤੁਸ਼ਟੀਕਰਨ ਦਾ ਦੋਸ਼ ਲਾਉਂਦੀ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਜਦੋਂ ਮੈਂ ਕਿਸੇ ਗੁਰਦੁਆਰਾ ਸਾਹਿਬ ’ਚ ਜਾਂਦੀ ਹਾਂ ਤਾਂ ਕੋਈ ਕੁਝ ਨਹੀਂ ਕਹਿੰਦਾ ਪਰ ਜਦੋਂ ਮੈਂ ਈਦ ਦੇ ਸਮਾਗਮ ’ਚ ਸ਼ਾਮਲ ਹੁੰਦੀ ਹਾਂ ਤਾਂ ਮੇਰੀ ਆਲੋਚਨਾ ਕੀਤੀ ਜਾਂਦੀ ਹੈ।
Read More : ਇਮੀਗ੍ਰੇਸ਼ਨ ਸੈਂਟਰ ’ਤੇ ਗੋਲੀਆਂ ਚਲਾਉਣ ਵਾਲੇ ਦੋਵੇਂ ਮੁਲਜ਼ਮ ਗ੍ਰਿਫਤਾਰ
