ਚੰਡੀਗੜ੍ਹ, 27 ਸਤੰਬਰ : ਪੰਜਾਬ ਵਿਧਾਨ ਸਭਾ ਵਿਚ ‘ਆਪ’ ਸਰਕਾਰ ਵੱਲੋਂ ਕੀਤੇ ਗਏ ਪ੍ਰਦਰਸ਼ਨ ਤੇ ਹੰਗਾਮੇ ਸਬੰਧੀ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਕ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲੀ ਕੋ ਆਗ ਕਹਿਤੇ ਹੈਂ, ਬੁਝੀ ਕੋ ਰਾਖ ਕਹਿਤੇ ਹੈਂ, ਜੋ ਸਰਕਾਰ ਆਪਣੇ ਹੀ ਸਪੀਕਰ ਦਾ ਵਿਰੋਧ ਕਰ ਜਾਵੇ, ਉਸ ਨੂੰ ‘ਆਪ’ ਸਰਕਾਰ ਕਹਿਤੇ ਹੈਂ”।
ਉਨ੍ਹਾਂ ਕਿਹਾ ਕਿ ਮਾਣਯੋਗ ਸਪੀਕਰ ਜੀ, ਵਿਧਾਨ ਸਭਾ ਵਿਚ ਤਖ਼ਤੀਆਂ ਲਹਿਰਾਉਣ ਦੀ ਮਨਾਹੀ ਹੈ ਅਤੇ ਇਹ ਇਸ ਪਵਿੱਤਰ ਸਦਨ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸੋਮਵਾਰ ਦੇ ਸੈਸ਼ਨ ਤੋਂ ਪਹਿਲਾਂ, ਤੁਸੀਂ ਇਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਦਨ ਤੋਂ ਮੁਅੱਤਲ ਕਰਨ ਅਤੇ ਸਦਨ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਲਈ ਕਾਰਵਾਈ ਕਰੋਗੇ।
Read More : ਪੰਜਾਬ ਸੰਤਾਂ, ਸ਼ਹੀਦਾਂ ਅਤੇ ਕਵੀਆਂ ਦੀ ਧਰਤੀ : ਸੈਰ-ਸਪਾਟਾ ਤਰੁਨਪ੍ਰੀਤ ਸੌਂਦ
