ਕਰਾਚੀ, 21 ਅਕਤੂਬਰ : ਪਾਕਿਸਤਾਨ ਵਿਚ ਹਿੰਦੂ ਭਾਈਚਾਰੇ ਨੇ ਸੋਮਵਾਰ ਨੂੰ ਦੀਵਾਲੀ ਬਹੁਤ ਉਤਸ਼ਾਹ ਨਾਲ ਦੀਵਾਲੀ ਮਨਾਈ। ਦਿਨ ਭਰ ਲੋਕਾਂ ਨੇ ਇਕੂ-ਦੂਜੇ ਨੂੰ ਤੋਹਫ਼ੇ ਅਤੇ ਮਠਿਆਈਆਂ ਵੰਡੀਆਂ ਅਤੇ ਸ਼ਾਮ ਨੂੰ ਦੀਵੇ, ਮੋਮਬੱਤੀਆਂ ਅਤੇ ਪਟਾਕਿਆਂ ਨੇ ਅਾਸਮਾਨ ਨੂੰ ਰੌਸ਼ਨ ਕਰ ਦਿੱਤਾ।
ਜਾਣਕਾਰੀ ਅਨੁਸਾਰ ਕਰਾਚੀ, ਹੈਦਰਾਬਾਦ, ਉਮਰਕੋਟ, ਥਰਪਾਰਕਰ, ਉਮਰਕੋਟ, ਮੀਰਪੁਰਖਾਸ ਅਤੇ ਸਿੰਧ ਦੇ ਹੋਰ ਹਿੱਸਿਆਂ ਵਿਚ ਮੰਦਰਾਂ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਸ਼ਰਧਾਲੂਆਂ ਨੇ ਭਾਈਚਾਰੇ ਦੀ ਭਲਾਈ ਲਈ ਪ੍ਰਾਰਥਨਾ ਕੀਤੀ। ਹਿੰਦੂ ਘਰਾਂ ਦੇ ਦਰਵਾਜ਼ੇ ਵੀ ਸ਼ੁਭਕਾਮਨਾਵਾਂ ਲਈ ਸੁੰਦਰ ਰੰਗੋਲੀ ਡਿਜ਼ਾਈਨਾਂ ਨਾਲ ਸਜਾਏ ਗਏ ਸਨ। ਕਰਾਚੀ ਦੇ ਮੰਦਰਾਂ ਵਿਚ ਵੀ ਦੀਵਾਲੀ ਬੜੀ ਧੂਮਧਾਮ ਨਾਲ ਮਨਾਈ ਗਈ।
ਸ਼੍ਰੀ ਸਵਾਮੀਨਾਰਾਇਣ ਮੰਦਰ ਵਿਖੇ ਮੰਦਰ ਦੇ ਪਿੱਛੇ ਵੱਡਾ ਮੈਦਾਨ ਇਕ ਬਾਜ਼ਾਰ ਵਿੱਚ ਬਦਲ ਗਿਆ ਸੀ, ਜਿਸ ਵਿਚ 30 ਤੋਂ ਵੱਧ ਸਟਾਲ ਲਾਏ ਗਏ ਸਨ, ਜਿਨ੍ਹਾਂ ’ਤੇ ਹਰ ਤਰ੍ਹਾਂ ਦੀਆਂ ਦੀਵਾਲੀ ਦੀਆਂ ਚੀਜ਼ਾਂ ਵੇਚੀਆਂ ਗਈਆਂ ਸਨ। ਸਰਕਾਰ ਨੇ ਸੋਮਵਾਰ ਨੂੰ ਹਿੰਦੂ ਭਾਈਚਾਰੇ ਲਈ ਛੁੱਟੀ ਦਾ ਐਲਾਨ ਵੀ ਕੀਤਾ ਸੀ। ਸਿੰਧ ਦੇ ਗਵਰਨਰ ਹਾਊਸ ਵਿਚ ਵੀ ਦੀਵਾਲੀ ਦਾ ਜਸ਼ਨ ਮਨਾਇਆ ਗਿਆ।
ਗਵਰਨਰ ਨੇ ਕਿਹਾ ਕਿ ਹਿੰਦੂ ਭਾਈਚਾਰਾ ਪਾਕਿਸਤਾਨ ਵਿਚ ਸ਼ਾਂਤੀ ਨਾਲ ਰਹਿੰਦਾ ਹੈ ਅਤੇ ਸਾਰੇ ਅਧਿਕਾਰਾਂ ਦਾ ਹੱਕਦਾਰ ਹੈ। ਆਪਣੇ ਸੰਦੇਸ਼ ਵਿਚ ਸਿੰਧ ਦੇ ਮੁੱਖ ਮੰਤਰੀ ਸਈਦ ਮੁਰਾਦ ਅਲੀ ਸ਼ਾਹ ਨੇ ਹਿੰਦੂ ਭਾਈਚਾਰੇ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
Read More : ਦੋਸਤ ਦੀਆਂ ਕੁਹਾੜੀ ਨਾਲ ਲੱਤਾਂ ਵੱਢੀਆਂ ; ਮੌਤ