Kedarnath Helicopter

ਕੇਦਾਰਨਾਥ ਵਿਚ ਹੈਲੀਕਾਪਟਰ ਹਾਦਸਾਗ੍ਰਸਤ

ਪਾਇਲਟ ਸਮੇਤ 7 ਦੀ ਮੌਤ, ਘਟਨਾ ਤੋਂ ਬਾਅਦ ਹੈਲੀਕਾਪਟਰ ਨੂੰ ਲੱਗੀ ਅੱਗ

ਕੇਦਾਰਨਾਥ 15 ਜੂਨ : ਅੱਜ ਸਵੇਰੇ ਖਰਾਬ ਮੌਸਮ ਕਾਰਨ ਇਕ ਹੈਲੀਕਾਪਟਰ ਉਤਰਾਖੰਡ ਦੇ ਕੇਦਾਰਨਾਥ ‘ਚ ਗੌਰੀਕੁੰਡ ਖੇਤਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ ਹੈਲੀਕਾਪਟਰ ‘ਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ ਹੈ।

ਘਟਨਾ ਤੋਂ ਬਾਅਦ NDRF ਅਤੇ SDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਹਾਲਾਂਕਿ ਖਰਾਬ ਮੌਸਮ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਲ ਆ ਰਹੀ ਹੈ। ਹੈਲੀਕਾਪਟਰ ਦੇ ਮਲਬੇ ਦੇ ਟੁਕੜੇ ਮੌਕੇ ‘ਤੇ ਖਿੰਡੇ ਹੋਏ ਹਨ। ਘਾਹ ਕੱਟ ਰਹੀਆਂ ਔਰਤਾਂ ਨੇ ਧੂੰਆਂ ਦੇਖ ਕੇ ਘਟਨਾ ਦੀ ਜਾਣਕਾਰੀ ਦਿੱਤੀ।

ਇਹ ਹੈਲੀਕਾਪਟਰ ਆਰੀਅਨ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਸਵੇਰੇ 5:30 ਵਜੇ ਦੇ ਕਰੀਬ ਵਾਪਰੀ। ਇਸ ਪੂਰੇ ਹਾਦਸੇ ‘ਚ ਪਾਇਲਟ ਸਮੇਤ 5 ਬਾਲਗ ਬੱਚੇ ਅਤੇ ਇੱਕ ਬੱਚੇ ਦੀ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਹੈਲੀਕਾਪਟਰ ਵਿੱਚ ਅੱਗ ਲੱਗ ਗਈ। ਉਸੇ ਸਮੇ ਸਥਾਨਕ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾਈ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਜ਼ਿਕਰਯੋਗ ਹੈ ਕਿ ਚਾਰਧਾਮ ਯਾਤਰਾ ਦੌਰਾਨ ਸ਼ਰਧਾਲੂ ਮੁਸੀਬਤ ਅਤੇ ਚੜ੍ਹਾਈ ਤੋਂ ਬਚਣ ਹੈਲੀਕਾਪਟਰਾਂ ਦੀ ਵਰਤੋਂ ਕਰਦੇ ਹਨ।

ਮੁੱਖ ਮੰਤਰੀ ਧਾਮੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਗੌਰੀਕੁੰਡ ਨੇੜੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕੀਤਾ ਅਤੇ ਲਿਖਿਆ ਕਿ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਹੈਲੀਕਾਪਟਰ ਹਾਦਸੇ ਬਾਰੇ ਬਹੁਤ ਦੁਖਦਾਈ ਖ਼ਬਰ ਮਿਲੀ ਹੈ। ਐਸ. ਡੀ. ਆਰ. ਐਫ., ਸਥਾਨਕ ਪ੍ਰਸ਼ਾਸਨ ਅਤੇ ਹੋਰ ਬਚਾਅ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। ਮੈਂ ਬਾਬਾ ਕੇਦਾਰ ਨੂੰ ਸਾਰੇ ਯਾਤਰੀਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।

Read More : ਫੂਡ ਸੇਫਟੀ ਵਿਭਾਗ ਦੀ ਮਿਲਾਵਟਖੋਰੀ ਵਿਰੁੱਧ ਵੱਡੀ ਕਾਰਵਾਈ

Leave a Reply

Your email address will not be published. Required fields are marked *