ਸ਼ਿਮਲਾ, 31 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਰਾਤ ਭਰ ਮੀਂਹ ਪਿਆ, ਜਿਸ ਕਾਰਨ ਮੰਡੀ ਦੇ ਪੰਡੋਹ ਵਿਖੇ ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਸੜਕ ਨੂੰ ਫਿਰ ਬੰਦ ਕਰ ਦਿੱਤਾ ਗਿਆ ਹੈ। ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ।
ਮਨਾਲੀ ਵਿਚ ਵੀ ਰਾਤ ਨੂੰ ਮੀਂਹ ਕਾਰਨ ਨਹਿਰੂ ਕੁੰਡ ਦੇ ਪਾਣੀ ਦਾ ਪੱਧਰ ਵਧ ਗਿਆ। ਇਸ ਕਾਰਨ ਲੋਕ ਰਾਤ ਭਰ ਡਰ ਵਿਚ ਰਹੇ। ਮਨਾਲੀ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਭਾਰੀ ਮੀਂਹ ਤੋਂ ਬਾਅਦ ਬਿਆਸ ਦੇ ਪਾਣੀ ਦਾ ਪੱਧਰ ਵੀ ਵਧ ਗਿਆ। ਅੱਜ ਸਵੇਰੇ ਮੀਂਹ ਰੁਕਣ ਤੋਂ ਬਾਅਦ ਬਿਆਸ ਦੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ ਅੱਜ ਤੋਂ ਮਾਨਸੂਨ ਜ਼ਰੂਰ ਥੋੜ੍ਹਾ ਕਮਜ਼ੋਰ ਹੋਵੇਗਾ। ਹਾਲਾਂਕਿ ਰਾਜ ਦੇ ਕਈ ਹਿੱਸਿਆਂ ਵਿਚ 3 ਅਗਸਤ ਤੱਕ ਹਲਕਾ ਮੀਂਹ ਜਾਰੀ ਰਹੇਗਾ। ਅੱਜ ਵੀ ਕਾਂਗੜਾ, ਕੁੱਲੂ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
Read More : ਸੈਂਕੜੇ ਕਿਸਾਨਾਂ-ਮਜ਼ਦੂਰਾਂ ਵੱਲੋਂ ਟਰੈਕਟਰ ਮਾਰਚ